Thursday, May 14, 2015

ਆ ਜਾ ਬਹਿ ਕੇ ਗੱਲਾਂ ਕਰੀਏ

ਚੱਲ ਕੁਝ ਯਾਦਾਂ ਨੂੰ ਫੜੀਏ,
ਆ ਜਾ ਬਹਿ ਕੇ ਗੱਲਾਂ ਕਰੀਏ।

ਪੰਛੀਆਂ ਵਾਂਗਰ ਜੀਣਾ ਸਿੱਖੀਏ,
ਮਨੁੱਖਾਂ ਵਾਂਗੂੰ ਕਾਹਤੋਂ ਮਰੀਏ!

ਜਿੱਤ ਲਵਾਂਗੇ ਦੁਨੀਆਂ ਸਾਰੀ,
ਪਹਿਲਾਂ ਇਕ-ਦੂਜੇ ਤੋਂ ਹਰੀਏ।

ਤੂੰ ਮੇਰੇ 'ਤੇ ਵਿਸ਼ਵਾਸ ਕਰ ਸਕਦੈ,
ਗੱਲ 16 ਆਨੇ ਸੱਚ ਤੇ ਖਰੀ ਏ।

ਮੇਰੀ ਅਕਲ ਨੇ ਕੀ ਕੰਮ ਕਰਨਾ?
ਸੋਚਾਂ ਵਿਚ ਤਾਂ ਤੂੰ ਵੜੀ ਏ!

ਸੀਰਤ ਤੇਰੀ ਦੇ ਕੀ ਕਹਿਣੇ!
ਸ਼ਕਲੋ ਵੀ ਤੂੰ ਸੋਹਣੀ ਬੜੀ ਏ।

ਦਾਰੂ ਪੀ ਕੇ ਕੀ ਕਰਨਾ ਸੀ?
ਲੋਰ ਤਾਂ ਤੇਰੀ ਸਿਰ ਤੂੰ ਚੜੀ ਏ।

ਤੂੰ  'ਨੇਰੇ ਤੋਂ ਕਾਹਤੋਂ ਡਰਦੀ?
ਚਾਨਣ ਜਿਹੀ ਤੂੰ ਹੈਗੀ ਪਰੀਏ।

ਗੱਲ ਸੁਣਾਂ ਮੈਂ ਭਰਾਂ ਹੁੰਗਾਰਾ,
ਚੁੱਪ ਚਾਪ ਤੂੰ ਕਿਉਂ ਖੜੀ ਏ?






ਇਹ ਵੀ---
ਅੰਬਰ ਜਿੱਡਾ ਜੇਰਾ ਰੱਖੀਏ,
ਧਰਤੀ 'ਤੇ ਨਾ ਕਿਸੇ ਤੋਂ ਡਰੀਏ।

ਰੁੱਖ, ਪਹਾੜ ਤੇ ਨਦੀਆਂ-ਝਰਨੇ,
ਕੁਦਰਤ ਨੂੰ ਪਿਆਰ ਕਰੀਏ।

ਲੇਕ ਦੇ ਕੋਨੇ ਵੱਲ ਚੱਲਦੇ ਹਾਂ,
ਰੋਕ ਗਾਰਡਨ ਭੀੜ ਬੜੀ ਏ!

No comments: