Sunday, January 1, 2017

ਨਵਾਂ ਸਾਲ

ਮੇਰੇ ਨਾਲ ਗਿਲੇ-ਸ਼ਿਕਵੇ ਰਹਿੰਦੇ ਆ ਹਜ਼ਾਰ ਤੈਨੂੰ, 
ਆਪਾਂ ਪਰ ਕਰਦੇ ਹਾਂ ਬੇਸ਼ੁਮਾਰ ਪਿਆਰ ਤੈਨੂੰ, 
ਤੈਨੂੰ ਹੋ ਜਾਏ ਯਕੀਨ, ਹੁਣ ਕਿੱਥੋਂ ਪ੍ਰਮਾਣ ਲੈ ਕੇ ਆਵਾਂ?  
ਮੈਂ ਤੈਨੂੰ ਜਦ-ਜਦ ਯਾਦ ਆਵਾਂ, ਮੁਸਕਾਨ ਲੈ ਕੇ ਆਵਾਂ। 

ਵਾਹਿਗੁਰੂ ਏਦਾਂ ਹੋਵੇ, ਉਹ ਕਦੇ ਵੀ ਨਾ ਰੋਵੇ, 
ਸੁਬ੍ਹਾ ਹੱਸਦੀ ਉਹ ਉੱਠੇ, ਰਾਤੀਂ ਚੈਨ ਨਾਲ ਸੋਵੇ। 

ਤੇਰਾ ਹਰ ਨਵਾਂ ਸਾਲ ਖੁਸ਼ੀਆਂ ਨਾਲ ਭਰਪੂਰ ਹੋਵੇ, 
ਤੂੰ ਜਿੱਦਾਂ-ਜਿੱਦਾਂ ਸੋਚਦੈ ਉਦਾਂ-ਉਦਾਂ ਹੀ ਹਜ਼ੂਰ ਹੋਵੇ, 
ਰਹੇ ਖੁਸ਼ ਤੂੰ ਹਮੇਸ਼ਾਂ, ਕੋਈ ਏਦਾਂ ਦਾ ਸਾਮਾਨ ਲੈ ਕੇ ਆਵਾਂ,
ਮੈਂ ਤੈਨੂੰ ਜਦ-ਜਦ ਯਾਦ ਆਵਾਂ, ਮੁਸਕਾਨ ਲੈ ਕੇ ਆਵਾਂ। 

ਹੈ ਮੇਰੀ ਇੱਕੋ ਅਰਦਾਸ, ਬਣਿਆਂ ਰਹੇ ਵਿਸ਼ਵਾਸ,
ਬਾਕੀ ਸਾਰੇ ਆਮ ਜਿਹੇ ਉਹੀ ਇੱਕੋ-ਇੱਕ ਖਾਸ। 

ਹੈ ਏਨਾ ਵੀ ਨਈ ਐਨ.ਪੀ. ਨਿਕੰਮਾ ਕਿਸੇ ਥਾਂ ਦਾ,
ਮੰਨਿਆ ਕਿ ਜ਼ਰਾ ਜਿੰਨਾ ਰੁੱਖੇ ਜਿਹੇ ਸੁਭਾਅ ਦਾ, 
ਹੁਣ ਤੇਰੇ ਜਿੰਨੀ ਮਿੱਠੀ, ਮੈਂ ਦੱਸ ਕਿੱਥੋਂ ਜ਼ੁਬਾਨ ਲੈ ਕੇ ਆਵਾਂ, 
ਮੈਂ ਤੈਨੂੰ ਜਦ-ਜਦ ਯਾਦ ਆਵਾਂ, ਮੁਸਕਾਨ ਲੈ ਕੇ ਆਵਾਂ।