'ਚੌਥੀ ਕੂਟ' ਕਾਨ ਫਿਲਮ ਮੇਲੇ ਲਈ ਚੁਣੀ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ
ਇਹ ਦੌਰ ਪੰਜਾਬੀ ਫਿਲਮਾਂ ਦੀ ਚੜ੍ਹਤ ਦਾ ਦੌਰ ਹੈ। ਪੰਜਾਬੀ ਫਿਲਮਾਂ 'ਤੇ ਪੈਸਾ ਵੀ ਲਾਇਆ ਜਾ ਰਿਹਾ ਹੈ ਅਤੇ ਕਈ ਪੰਜਾਬੀ ਫਿਲਮਾਂ ਨੇ ਪੈਸਾ ਬਣਾਇਆ ਵੀ ਚੰਗਾ ਹੈ। ਤਕਨੀਕੀ ਪੱਖੋਂ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਹੈ, ਹਾਲਾਂਕਿ ਵਿਸ਼ਿਆਂ ਦੀ ਕਮੀ ਹਾਲੇ ਵੀ ਪੰਜਾਬੀ ਫਿਲਮਾਂ ਵਿਚ ਰੜ੍ਹਕ ਰਹੀ ਹੈ। ਬਹੁਤੀਆਂ ਫਿਲਮਾਂ ਹਲਕੀ ਕਾਮੇਡੀ ਤੱਕ ਹੀ ਸੀਮਤ ਹਨ। ਜਿਹੜੇ ਨਿਰਮਾਤਾ-ਨਿਰਦੇਸ਼ਕਾਂ ਨੇ ਯਥਾਰਥਵਾਦੀ ਵਿਸ਼ਿਆਂ ਨੂੰ ਛੋਹਿਆ ਹੈ ਉਨ੍ਹਾਂ ਨੇ ਵਾਹ-ਵਾਹ ਵੀ ਖੱਟੀ ਹੈ ਅਤੇ ਬੌਧਿਕ ਹਲਕਿਆਂ ਵਿਚ ਉਨ੍ਹਾਂ ਦੀ ਚਰਚਾ ਵੀ ਖੂਬ ਹੁੰਦੀ ਹੈ। ਇਸ ਪੱਖੋਂ 84 ਦੇ ਦੁਖਾਂਤ ਬਾਰੇ ਬਣੀ ਪੰਜਾਬੀ ਫਿਲਮ 'ਪੰਜਾਬ 1984' ਨੇ ਕੌਮੀ ਪੁਰਸਕਾਰ ਜਿੱਤਿਆ ਹੈ। ਇਸੇ ਲੜੀ ਵਿਚ ਹੁਣ ਗੁਰਵਿੰਦਰ ਸਿੰਘ ਦੀ ਫਿਲਮ 'ਚੌਥੀ ਕੂਟ' ਅਜਿਹੀ ਪਹਿਲੀ ਪੰਜਾਬੀ ਫਿਲ ਬਣ ਗਈ ਹੈ ਜਿਹੜੀ ਕਾਨ ਫਿਲਮ ਮੇਲੇ ਲਈ ਚੁਣੀ ਗਈ ਹੈ।
'ਚੌਥੀ ਕੂਟ' ਗੁਰਵਿੰਦਰ ਸਿੰਘ ਦੀ ਦੂਜੀ ਫਿਲਮ ਹੈ। ਉਸਦੀ ਪਹਿਲੀ ਫਿਲਮ 'ਅੰਨ੍ਹੇ ਘੋੜੇ ਦਾ ਦਾਨ' ਨੇ 2012 ਵਿਚ ਕੌਮੀ ਪੁਰਸਕਾਰ ਜਿੱਤਿਆ ਸੀ। ਇਹ ਵੀ ਕਮਾਲ ਹੈ ਕਿ ਉਸਦੀਆਂ ਦੋਵੇਂ ਫਿਲਮਾਂ ਦੀ ਕਹਾਣੀ ਪੰਜਾਬੀ ਸਾਹਿਤ ਵਿਚੋਂ ਲਈ ਗਈ ਹੈ।'ਅੰਨ੍ਹੇ ਘੋੜੇ ਦਾ ਦਾਨ' ਗੁਰਦਿਆਲ ਸਿੰਘ ਦੇ ਨਾਵਲ 'ਤੇ ਆਧਾਰਿਤ ਹੈ ਅਤੇ 'ਚੌਥੀ ਕੂਟ' ਵਰਿਆਮ ਸਿੰਘ ਸੰਧੂ ਦੀਆਂ ਦੋ ਕਹਾਣੀਆਂ 'ਚੌਥੀ ਕੂਟ' ਤੇ 'ਹੁਣ ਮੈਂ ਠੀਕ ਹਾਂ' 'ਤੇ ਆਧਾਰਿਤ ਹੈ।
ਕਾਨ ਫਿਲਮ ਮੇਲਾ ਆਲਮੀ ਪੱਧਰ 'ਤੇ ਫਿਲਮਾਂ ਦੇ ਪ੍ਰਦਰਸ਼ਨ ਦਾ ਅਜਿਹਾ ਮੰਚ ਹੈ ਜਿੱਥੇ ਪੁੱਜਣਾ ਦੁਨੀਆਂ ਭਰ ਦੇ ਫਿਲਮ ਨਿਰਮਾਤਾ-ਨਿਰਦੇਸ਼ਕਾਂ ਦਾ ਸੁਪਨਾ ਹੁੰਦਾ ਹੈ। ਫਰਾਂਸ ਵਿਚ ਲੱਗਣ ਵਾਲੇ ਇਸ ਮੇਲੇ ਲਈ ਸਾਰੀ ਦੁਨੀਆਂ ਦੇ ਫਿਲਮਕਾਰ ਇਕੱਠੇ ਹੁੰਦੇ ਹਨ। ਕਾਨ ਫਿਲਮ ਮੇਲੇ ਵਿਚ ਕਿਸੇ ਵੀ ਫਿਲਮ ਦਾ ਚੁਣਿਆਂ ਜਾਣਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ ਕਿਉਂ ਕਿ ਕਾਨ ਫਿਲਮ ਮੇਲੇ ਤੱਕ ਪੁੱਜਣਾ ਫਿਲਮੀ ਦੁਨੀਆਂ ਵਿਚ 'ਪੱਕੀ ਸਥਾਪਤੀ' ਦਾ ਮਜ਼ਬੂਤ ਆਧਾਰ ਹੈ। ਸਾਲ 2015 ਦਾ ਕਾਨ ਫਿਲਮ ਮੇਲਾ 13 ਤੋਂ 24 ਮਈ ਤੱਕ ਚੱਲੇਗਾ। ਕਾਨ ਫਿਲਮ ਮੇਲੇ ਵਿਚ ਸਿਰਫ ਉਹ ਹੀ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਮੇਲਾ ਪ੍ਰਬੰਧਕਾਂ ਵੱਲੋਂ ਘੋਖਣ-ਪਰਖਣ ਤੋਂ ਬਾਅਦ ਸੱਦਾ ਦਿੱਤਾ ਜਾਂਦਾ ਹੈ। ਇਹ ਮੇਲਾ 1946 ਤੋਂ ਚੱਲ ਰਿਹਾ ਹੈ।
ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀਆਂ ਦੋਵੇਂ ਪੰਜਾਬੀ ਫਿਲਮਾਂ 'ਪੰਜਾਬ 1984' ਅਤੇ 'ਚੌਥੀ ਕੂਟ' ਦਾ ਧਰਾਤਲ ਮਿਲਦਾ-ਜੁਲਦਾ ਜਿਹਾ ਹੈ। ਦੋਵਾਂ ਫਿਲਮਾਂ ਵਿਚ 84 ਦੇ ਦੁਖਾਂਤ ਤੋਂ ਬਾਅਦ ਉਪਜੇ ਮਾਹੌਲ ਨੂੰ ਪਰਦੇ 'ਤੇ ਦਰਸਾਇਆ ਗਿਆ ਹੈ। ਓਸ ਸਮੇਂ ਦੌਰਾਨ ਲੋਕ ਕਿੱਦਾਂ ਖੌਫ ਅਤੇ ਸਹਿਮ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਸਨ, ਇਹੀ ਫਿਲਮ 'ਚੌਥੀ ਕੂਟ' ਦੀ ਕਹਾਣੀ ਦਾ ਪਲਾਟ ਹੈ। ਫਿਲਮ ਦੀ ਲੰਬਾਈ 1 ਘੰਟਾ 55 ਮਿੰਟ ਹੈ। ਇਹ ਫਿਲਮ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਇਲਾਕਿਆਂ ਵਿਚ ਫਿਲਮਾਈ ਗਈ ਹੈ। ਫਿਲਮ ਵਿਚ ਕੋਈ ਵੀ ਵੱਡੇ ਨਾਂ ਦਾ ਅਦਾਕਾਰ ਨਹੀਂ। ਇਸ ਦੇ ਬਾਵਜੂਦ ਇਸ ਫਿਲਮ ਦੀ ਪ੍ਰਾਪਤੀ ਨੇ ਸਿੱਧ ਕਰ ਦਿੱਤਾ ਹੈ ਕਿ ਪ੍ਰਤਿਭਾ ਦਾ ਸਬੰਧ ਨਾਂ ਨਾਲ ਨਹੀਂ ਕੰਮ ਨਾਲ ਹੁੰਦਾ ਹੈ। ਫਿਲਮ 'ਚੌਥੀ ਕੂਟ' ਇੰਡੋ-ਫਰੈਂਚ ਪ੍ਰੋਡਕਸ਼ਨ ਹੈ ਜੋ ਕਿ ਸੁਨੀਲ ਦੋਸ਼ੀ, ਕੈਥਰੀਨ ਡੁਸਰਡ, ਕਾਰਤਿਕ ਨਰਾਇਣ ਸਿੰਘ ਅਤੇ ਐਨਐਫਡੀਸੀ (ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ ਦਾ ਸੰਗੀਤ ਫਰੈਂਚ ਸੰਗੀਤਕਾਰ ਮਾਰਕ ਮਰਦਰ ਵੱਲੋਂ ਤਿਆਰ ਕੀਤਾ ਗਿਆ ਹੈ।
ਗੁਰਵਿੰਦਰ ਸਿੰਘ ਦੀਆਂ ਦੋਵੇਂ ਫਿਲਮਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਖੱਟੀ ਹੈ ਪਰ ਵਪਾਰਕ ਪੱਖੋਂ ਫਿਲਮ 'ਅੰਨ੍ਹੇ ਘੋੜੇ ਦਾ ਦਾਨ' ਨੂੰ ਦਰਸ਼ਕਾਂ ਦਾ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ।'ਚੌਥੀ ਕੂਟ' ਫਿਲਮ ਹਾਲੇ ਸਿਨੇਮਿਆ ਵਿਚ ਆਈ ਨਹੀਂ। ਪੰਜਾਬੀ ਦਰਸ਼ਕਾਂ ਦੀ ਇਸ ਸਬੰਧੀ ਨਬਜ਼ ਨੂੰ ਟਟੋਲਣ ਦੀ ਕੋਸ਼ਿਸ਼ ਵਿਚ ਹਾਲੇ ਆਲੋਚਕ ਤੇ ਸਮੀਖਿਅਕ ਲੱਗੇ ਹੋਏ ਹਨ ਕਿ ਕੌਮਾਂਤਰੀ ਪੱਧਰ 'ਤੇ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਲਈ ਪੰਜਾਬੀ ਦਰਸ਼ਕਾਂ ਦਾ ਹੁੰਗਾਰਾ ਏਨਾ ਮੱਠਾ ਕਿਉਂ ਹੈ। ਉਂਝ ਪੰਜਾਬੀ ਸਿਨੇਮਾ ਨੂੰ ਬੰਗਾਲੀ ਫਿਲਮਾਂ ਦੀ ਸੁਹਜ ਅਤੇ ਤਾਮਿਲ-ਤੇਲਗੂ ਫਿਲਮਾਂ ਦੇ ਵਪਾਰਕ ਪੱਖ ਤੱਕ ਪੁਹੰਚਦਾ ਹੋਣ ਲਈ ਕਾਫੀ ਸੰਘਰਸ਼ ਦੀ ਲੋੜ ਹੈ। ਇਸ ਸਭ ਦੇ ਬਾਵਜੂਦ ਦਿੱਲੀ ਰਹਿਣ ਗੁਰਵਿੰਦਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ!
ਨਰਿੰਦਰ ਪਾਲ ਸਿੰਘ ਜਗਦਿਓ