Monday, May 11, 2015

ਤੇਰਾ ਅਮਰੀਕਾ, ਤੇਰਾ ਤਰੀਕਾ

ਯਾਦ ਹਸਾਵੇ, ਯਾਦ ਰੁਆਵੇ
ਯਾਦਾਂ ਦਾ ਸੰਸਾਰ ਭੈੜਾ,
ਸੁਪਨੇ ਵਿਚ ਹੀ ਮਿਲਣੇ ਆਵੇ,
ਕਿੰਨਾ ਏ ਤੂੰ ਯਾਰ ਭੈੜਾ !

ਕਿੱਥੇ ਤੁਰ ਗੀ, ਜਿੰਦ ਹੀ ਰੁਲ ਗੀ,
ਤੇਰੇ ਬਿਨਾਂ ਹੋਏ ਉਦਾਸ,
ਮੈਂ ਨਾ ਭੁੱਲਿਆ, ਤੂੰ ਭੁੱਲ ਗੀ,
ਜ਼ਿੰਦਗੀ ਕਿੰਨੀ ਹੋਈ ਬਕਵਾਸ।

ਗੱਲਾਂ ਕਰਦੀ, ਹੱਸਦੀ ਰਹਿੰਦੀ,
ਮੈਂ ਵੀ ਕਿੰਨਾ ਖੁਸ਼ ਸੀ ਰਹਿੰਦਾ,
ਨਿੱਕੀ-ਨਿੱਕੀ ਗੱਲ ਸੀ ਕਹਿੰਦੀ,
ਅੱਜਕੱਲ ਤੈਨੂੰ ਫਰਕ ਨਾ ਪੈਂਦਾ ।

ਡਰ ਗਈ ਜਾਂ ਹਰ ਗਈ,
ਤੂੰ ਤਾਂ ਬੜੀ ਦਲੇਰ ਸੀ ਨੱਢੀਏ,
ਖਾਤੇ ਵੀ ਸਭ ਬੰਦ ਕਰ ਗਈ,
ਦੱਸ ਹੁਣ ਤੈਨੂੰ ਕਿੱਥੇ ਲੱਭੀਏ।

ਤੇਰਾ ਅਮਰੀਕਾ, ਤੇਰਾ ਤਰੀਕਾ,
ਆਪਾ ਨੂੰ ਤਾਂ ਰਾਸ ਨੀ ਆਇਆ,
ਨਿਰਮੋਹ ਵਾਲਾ ਇਹ ਸਲੀਕਾ-
ਦੇਖਕੇ ਭੋਰਾ ਵਿਸ਼ਵਾਸ ਨੀ ਆਇਆ।

ਵੱਸਦਾ ਰਹੇ ਜੀ, ਹੱਸਦਾ ਰਹੇ ਜੀ,
ਉਮਰ ਲੰਮੇਰੀ ਹੋਵੇ ਤੇਰੀ,
ਖੁਸ਼ੀਆਂ ਦੇ ਵਿਚ ਨੱਚਦਾ ਰਹੇ ਜੀ,
ਕਰੀਂ ਕਬੂਲ ਦੁਆ ਰੱਬ ਮੇਰੀ !

No comments: