ਇਸ ਤਰਾਂ ਵੀ ਹੁੰਦੈ,
ਕਿ ਕੁਝ ਨਾ ਹੁੰਦੇ ਹੋਏ ਵੀ
ਦਿਲ ਉਦਾਸ ਹੁੰਦੈ!
ਰੂਹ ਮਰੀ ਜਾਪਦੀ ਏ,
ਦਿਨੇਂ ਅਕੇਵਾਂ ਜਿਹਾ ਹੁੰਦੈ
ਤੇ ਰਾਤ ਕਿੱਡੀ ਬੜੀ ਜਾਪਦੀ ਏ।
ਸ਼ਬਦਾਂ ਦੀ ਥੋੜ ਜਾਪੇ,
ਚੁੱਪ ਕਿੰਨੀ ਭਲੀ ਲੱਗਦੀ ਹੈ।
ਇਹ ਕੈਸਾ ਮੌਸਮ ਆਇਆ?
ਧੂੜ ਰਿਸ਼ਤਿਆਂ 'ਤੇ ਚੜੀ ਲੱਗਦੀ ਹੈ।
ਬੇਮਤਲਬ
ਅੱਖਾਂ ਦੇ ਕੋਏ ਸਿੱਲੇ,
ਹਾਸਿਆਂ ਨਾਲ ਬਿਨਾਂ ਗੱਲ ਸ਼ਿਕਵਾ!
ਇਹ ਪਲ ਵੀ ਗੁਜ਼ਰ ਜਾਣਗੇ,
ਮੈਂ ਆਵਾਂਗਾ,
ਹੱਸਾਂਗਾ, ਸ਼ਰਾਰਤਾਂ ਕਰਾਂਗਾ,
ਓਦਾਂ ਹੀ ਚੋਹਲ-ਮੋਹਲ ਕਰਾਂਗਾ,
ਮੁੱਖ ਧਾਰਾ 'ਚ ਆ ਜਾਵਾਂਗਾ,
ਮੈਂ ਪਰਤ ਆਵਾਂਗਾ,
ਜਲਦੀ ਬੜੀ,
ਉਂਝ ਗੱਲ ਕੋਈ ਨਹੀਂ,
ਬਸ ਤੂੰ ਮੇਰਾ ਫਿਕਰ ਨਾ ਕਰੀਂ।
ਮੈਂ ਪਰਤ ਆਵਾਂਗਾ,
ਜਲਦੀ ਬੜੀ।
ਮੁੱਖ ਧਾਰਾ 'ਚ ਆ ਜਾਵਾਂਗਾ,
ਜਲਦੀ ਬੜੀ।
ਕਿ ਕੁਝ ਨਾ ਹੁੰਦੇ ਹੋਏ ਵੀ
ਦਿਲ ਉਦਾਸ ਹੁੰਦੈ!
ਰੂਹ ਮਰੀ ਜਾਪਦੀ ਏ,
ਦਿਨੇਂ ਅਕੇਵਾਂ ਜਿਹਾ ਹੁੰਦੈ
ਤੇ ਰਾਤ ਕਿੱਡੀ ਬੜੀ ਜਾਪਦੀ ਏ।
ਸ਼ਬਦਾਂ ਦੀ ਥੋੜ ਜਾਪੇ,
ਚੁੱਪ ਕਿੰਨੀ ਭਲੀ ਲੱਗਦੀ ਹੈ।
ਇਹ ਕੈਸਾ ਮੌਸਮ ਆਇਆ?
ਧੂੜ ਰਿਸ਼ਤਿਆਂ 'ਤੇ ਚੜੀ ਲੱਗਦੀ ਹੈ।
ਬੇਮਤਲਬ
ਅੱਖਾਂ ਦੇ ਕੋਏ ਸਿੱਲੇ,
ਹਾਸਿਆਂ ਨਾਲ ਬਿਨਾਂ ਗੱਲ ਸ਼ਿਕਵਾ!
ਇਹ ਪਲ ਵੀ ਗੁਜ਼ਰ ਜਾਣਗੇ,
ਮੈਂ ਆਵਾਂਗਾ,
ਹੱਸਾਂਗਾ, ਸ਼ਰਾਰਤਾਂ ਕਰਾਂਗਾ,
ਓਦਾਂ ਹੀ ਚੋਹਲ-ਮੋਹਲ ਕਰਾਂਗਾ,
ਮੁੱਖ ਧਾਰਾ 'ਚ ਆ ਜਾਵਾਂਗਾ,
ਮੈਂ ਪਰਤ ਆਵਾਂਗਾ,
ਜਲਦੀ ਬੜੀ,
ਉਂਝ ਗੱਲ ਕੋਈ ਨਹੀਂ,
ਬਸ ਤੂੰ ਮੇਰਾ ਫਿਕਰ ਨਾ ਕਰੀਂ।
ਮੈਂ ਪਰਤ ਆਵਾਂਗਾ,
ਜਲਦੀ ਬੜੀ।
ਮੁੱਖ ਧਾਰਾ 'ਚ ਆ ਜਾਵਾਂਗਾ,
ਜਲਦੀ ਬੜੀ।
