ਫੀਫਾ ਵਿਸ਼ਵ ਕੱਪ 'ਚ ਇਸ ਵਾਰ ਫੁੱਟਬਾਲ ਦੇ ਕੁੱਲ 64 ਮੈਚ ਖੇਡੇ ਜਾਣੇ ਹਨ। 12 ਜੂਨ ਨੂੰ
ਪਹਿਲਾ ਮੈਚ ਸਾਓ ਪਾਓਲੋ 'ਚ ਬਰਾਜ਼ੀਲ ਤੇ ਕਰੋਏਸ਼ੀਆਂ ਵਿਚਕਾਰ ਖੇਡਿਆ ਜਾਣਾ ਹੈ। ਇਹ ਮੈਚ
ਬਰਾਜ਼ੀਲ ਦੇ ਸਮੇਂ ਅਨੁਸਾਰ ਸ਼ਾਮੀਂ ਪੰਜ ਵਜੇ (ਭਾਰਤੀ ਸਮੇਂ ਅਨੁਸਾਰ 13 ਜੂਨ ਤੜਕੇ 1.30
ਵਜੇ) ਖੇਡਿਆ ਜਾਣਾ ਹੈ। ਭਾਰਤ ਤੋਂ ਬਰਾਜ਼ੀਲ ਸਾਢੇ ਅੱਠ ਘੰਟੇ ਪਿੱਛੇ ਹੈ। ਜਦੋਂ ਉੱਥੇ
ਸਵੇਰ ਦੇ ਸਾਢੇ ਪੰਜ ਵੱਜੇ ਹੁੰਦੇ ਹਨ ਤਾਂ ਭਾਰਤ 'ਚ ਦੁਪਹਿਰ ਦੇ ਦੋ ਵਜੇ ਦਾ ਸਮਾਂ
ਹੁੰਦਾ ਹੈ। ਫਾਈਨਲ ਮੁਕਾਬਲਾ 13 ਜੁਲਾਈ ਨੂੰ ਰੀਓ ਡੀ ਜਨੇਰੀਓ 'ਚ ਬਰਾਜ਼ੀਲ ਦੇ ਸਮੇਂ
ਅਨੁਸਾਰ ਸ਼ਾਮੀਂ ਚਾਰ ਵਜੇ ਖੇਡਿਆ ਜਾਣਾ ਹੈ।
ਕੁੱਲ 12 ਸ਼ਹਿਰਾਂ 'ਚ ਹੋਣਗੇ ਮੁਕਾਬਲੇ
ਬਰਾਜ਼ੀਲ ਦੇ ਵੱਖ-ਵੱਖ 12 ਸ਼ਹਿਰਾਂ 'ਚ ਮੁਕਾਬਲੇ ਹੋਣੇ ਹਨ। ਇਨ•ਾਂ ਸ਼ਹਿਰਾਂ ਦੇ ਨਾਂ ਰੀਓ ਡੀ ਜਨੇਰੀਓ, ਸਾਓ ਪਾਓਲੋ, ਬੇਲੋ ਹੋਰੀਜ਼ੋਂਟ, ਬਰਾਸੀਲੀਆ, ਕਿਊਆਬਾ, ਕਿਊਰੀਟੀਬਾ, ਫੋਰਤਾਲੇਜਾ, ਮਾਨਾਓਸ, ਨਤਾਲ, ਪੋਰਟੋ ਅਲੇਜਰੇ, ਰੇਸੇਫੀ ਅਤੇ ਸਾਲਵਾਡੋਰ ਹਨ। 27 ਜੂਨ, 2 ਤੇ 3 ਜੁਲਾਈ, 6 ਤੇ 7 ਜੁਲਾਈ ਅਤੇ 10 ਤੇ 11 ਜੁਲਾਈ ਨੂੰ 7 ਦਿਨਾਂ ਦੀ ਰੈਸਟ ਰੱਖੀ ਗਈ ਹੈ। ਕੁੱਲ 48 ਲੀਗ ਮੈਚ ਹੋਣਗੇ ਜਦਕਿ 8 ਪ੍ਰੀ ਕੁਆਟਰ ਫਾਈਨਲ (ਰਾਊਂਡ ਆਫ 16), 4 ਕੁਆਟਰ ਫਾਈਨਲ, 2 ਸੈਮੀ ਫਾਈਨਲ ਮੈਚ, 63ਵਾਂ ਮੈਚ ਤੀਜੇ ਸਥਾਨ ਲਈ ਅਤੇ 64ਵਾਂ ਮੁਕਾਬਲਾ ਫਾਈਨਲ ਹੋਵੇਗਾ।
8 ਗਰੁੱਪਾਂ 'ਚ 32 ਟੀਮਾਂ
ਕੁੱਲ 32 ਦੇਸ਼ਾਂ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ 2014 'ਚ ਹਿੱਸਾ ਲੈ ਰਹੀਆਂ ਹਨ। ਚਾਰ-ਚਾਰ ਟੀਮਾਂ ਦੇ ਅੱਠ ਗਰੁੱਪ ਬਣਾਏ ਗਏ ਹਨ ਜਿਨ•ਾਂ ਨੂੰ 'ਏ' ਤੋਂ 'ਐਚ' ਵਿਚ ਰੱਖਿਆ ਗਿਆ ਹੈ। ਗਰੁੱਪ ਏ 'ਚ ਬਰਾਜ਼ੀਲ, ਕਰੋਏਸ਼ੀਆਂ, ਮੈਕਸੀਕੋ ਅਤੇ ਕੈਮਾਰੂਨ ਦੀਆਂ ਟੀਮਾਂ ਹਨ। ਗਰੁੱਪ ਬੀ 'ਚ ਸਪੇਨ, ਨੀਦਰਲੈਂਡ, ਚਿੱਲੀ ਅਤੇ ਆਸਟ੍ਰੇਲੀਆ ਜਦਕਿ ਗਰੁੱਪ ਸੀ 'ਚ ਕੋਲੰਬੀਆ, ਗਰੀਸ, ਆਈਵਰੀ ਕੋਸਟ ਅਤੇ ਜਪਾਨ ਹਨ। ਗਰੁੱਪ ਡੀ 'ਚ ਉਰੂਗੁਏ, ਕੋਸਟਾ ਰੀਕਾ, ਇੰਗਲੈਂਡ ਅਤੇ ਇਟਲੀ ਜਦਕਿ ਗਰੁੱਪ ਈ 'ਚ ਸਵਿਟਜ਼ਰਲੂਂਡ, ਇਕਊਆਡੋਰ, ਫਰਾਂਸ ਅਤੇ ਹੋਂਡਰਸ ਦੀਆਂ ਟੀਮਾਂ ਸ਼ਾਮਲ ਹਨ। ਇਸੇ ਤਰ•ਾਂ ਗਰੁੱਪ ਐਫ 'ਚ ਅਰਜਨਟੀਨਾ, ਬੋਸਨੀਆ, ਈਰਾਨ ਅਤੇ ਨਾਈਜੀਰੀਆ ਜਦਕਿ ਗਰੁੱਪ ਜੀ 'ਚ ਜਰਮਨੀ, ਪੁਰਤਗਾਲ, ਘਾਨਾ ਅਤੇ ਅਮਰੀਕਾ ਦੀਆਂ ਟੀਮਾਂ ਹਨ। ਅੰਤਿਮ ਗਰੁੱਪ ਐਚ 'ਚ ਬੈਲਜੀਅਮ, ਅਲਜੀਰੀਆ, ਰੂਸ ਅਤੇ ਕੋਰੀਆ ਦੀਆਂ ਟੀਮਾਂ ਸ਼ਾਮਲ ਹਨ।
ਟਿਕਟਾਂ ਸਬੰਧੀ ਜਾਣਕਾਰੀ
ਵਿਦੇਸ਼ੀ ਦਰਸ਼ਕਾਂ ਲਈ ਟਿਕਟਾਂ ਦੀਆਂ ਤਿੰਨ ਕੈਟਾਗਿਰੀਆਂ ਰੱਖੀਆਂ ਗਈਆਂ ਹਨ। ਚੌਥੀ ਕੈਟਾਗਿਰੀ ਅੰਗਹੀਣ ਦਰਸ਼ਕਾਂ ਲਈ ਹੈ। ਉਦਘਾਟਨੀ ਮੈਚ ਦੀ ਟਿਕਟ ਸਾਰੇ ਟੈਕਸਾਂ ਸਮੇਤ ਪਹਿਲੀ ਸ਼੍ਰੇਣੀ ਲਈ 495 ਅਮਰੀਕੀ ਡਾਲਰ ਜਦਕਿ ਦੂਜੀ ਸ਼੍ਰੇਣੀ ਲਈ 330 ਅਮਰੀਕੀ ਡਾਲਰ ਤੇ ਤੀਜੀਤੇ ਚੌਥੀ ਸ਼੍ਰੇਣੀ ਲਈ 220 ਅਮਰੀਕੀ ਡਾਲਰ ਰੱਖੀ ਗਈ ਹੈ। ਲੀਗ ਮੈਚਾਂ ਲਈ ਇਹ ਕੀਮਤ ਕ੍ਰਮਵਾਰ 175, 135 ਅਤੇ 90 ਡਾਲਰ ਹੈ। ਪ੍ਰੀ ਕੁਆਟਰ ਫਾਈਨਲ ਮੈਚਾਂ ਲਈ ਟਿਕਟ ਦੀ ਕੀਮਤ 220, 165 ਅਤੇ 110 ਅਮਰੀਕੀ ਡਾਲਰ ਹੈ। ਇਸੇ ਤਰ•ਾਂ ਕੁਆਟਰ ਫਾਈਨਲ ਮੈਚਾਂ ਲਈ ਟਿਕਟ ਦੀ ਕੀਮਤ 330, 220 ਅਤੇ 165 ਅਮਰੀਕੀ ਡਾਲਰ ਹੈ। ਸੈਮੀਫਾਈਨਲ ਮੈਚਾਂ ਲਈ 660, 440 ਅਤੇ 275 ਅਮਰੀਕੀ ਡਾਲਰ ਟਿਕਟ ਦਾ ਰੇਟ ਹੈ ਜਦਕਿ ਤੀਸਰੀ ਪੁਜੀਸ਼ਨ ਲਈ ਮੈਚ ਦੇਖਣ ਵਾਲੇ ਦਰਸ਼ਕਾਂ ਨੂੰ 330, 220 ਅਤੇ 165 ਅਮਰੀਕੀ ਡਾਲਰ ਖਰਚ ਕਰਨੇ ਪੈਣਗੇ। ਫਾਈਨਲ ਮੈਚ ਦੀ ਟਿਕਟ ਦੀ ਕੀਮਤ 990, 660 ਅਤੇ 440 ਅਮਰੀਕੀ ਡਾਲਰ ਹੈ।
ਫੀਫਾ ਦੀ ਵੈੱਬਸਾਈਟ ਤੋਂ ਵੀ ਆਨਲਾਈਨ ਟਿਕਟ ਖਰੀਦੀ ਜਾ ਸਕਦੀ ਹੈ । ਇਸੇ ਤਰ•ਾਂ ਜੇਕਰ ਕੋਈ ਖੇਡ ਪ੍ਰੇਮੀ ਕਿਸੇ ਖਾਸ ਸ਼ਹਿਰ 'ਚ ਹੋਣ ਵਾਲੇ ਸਾਰੇ ਮੈਚ ਜਾਂ ਕਿਸੇ ਖਾਸ ਟੀਮ ਦੇ ਸਾਰੇ ਮੈਚ ਦੇਖਣਾ ਚਾਹੁੰਦਾ ਹੈ ਤਾਂ ਉਸ ਹਿਸਾਬ ਨਾਲ ਵੀ ਟਿਕਟਾਂ ਦੀ ਕੀਮਤ ਰੱਖੀ ਗਈ ਹੈ।
ਸਟੇਡੀਅਮਾਂ ਬਾਰੇ
ਰੀਓ ਡੀ ਜਨੇਰੀਓ 'ਚ ਫਾਈਨਲ ਮੈਚ ਸਮੇਤ ਸੱਤ ਮੈਚ ਖੇਡੇ ਜਾਣੇ ਹਨ ਅਤੇ ਮੈਦਾਨ ਦੀ ਸਮਰੱਥਾ 74698 ਦਰਸ਼ਕਾਂ ਦੀ ਹੈ। ਸਾਓ ਪਾਓਲੋ 'ਚ ਉਦਘਾਟਨੀ ਮੈਚ ਸਮੇਤ ਛੇ ਮੈਚ ਖੇਡੇ ਜਾਣੇ ਹਨ ਅਤੇ ਮੈਦਾਨ ਦੀ ਸਮਰੱਥਾ 61606 ਦਰਸ਼ਕਾਂ ਦੀ ਹੈ।
ਸ਼ਹਿਰ ਮੈਚ ਮੈਦਾਨ ਦੀ ਸਮਰੱਥਾ
ਰੀਓ ਡੀ ਜਨੇਰੀਓ 7 (ਫਾਈਨਲ) 74698
ਸਾਓ ਪਾਓਲੋ 6 (ਉਦਘਾਟਨ) 61606
ਬੇਲੋ ਹੋਰੀਜ਼ੋਂਟ 6 58259
ਬਰਾਸੀਲੀਆ 7 69432
ਕਿਊਆਬਾ 4 34859
ਕਿਊਰੀਟੀਬਾ 4 38533
ਫੋਰਤਾਲੇਜਾ 6 60348
ਮਾਨਾਓਸ 4 39118
ਨਤਾਲ 4 38958
ਪੋਰਟੋ ਅਲੇਜਰੇ 5 42991
ਰੇਸੇਫੀ 5 42583
ਸਾਲਵਾਡੋਰ 6 51708
ਕੁੱਲ ਮੈਚ 64
ਲੀਗ ਮੈਚਾਂ ਦਾ ਵੇਰਵਾ
ਕੁੱਲ 48 ਲੀਗ ਮੈਚ 12 ਜੂਨ ਤੋਂ ਲੈ ਕੇ 26 ਜੂਨ ਤੱਕ ਲਗਾਤਾਰ 15 ਦਿਨ ਖੇਡੇ ਜਾਣੇ ਹਨ।
ਤਾਰੀਖ ਕਿਸ ਟੀਮ ਦਾ ਮੈਚ
12 ਜੂਨ ਉਦਘਾਟਨੀ ਸਮਾਰੋਹ ਅਤੇ ਬਰਾਜ਼ੀਲ ਬਨਾਮ ਕਰੋਏਸ਼ੀਆ
13 ਜੂਨ ਚਿਲੀ ਬਨਾਮ ਆਸਟ੍ਰੇਲੀਆ, ਮੈਕਸੀਕੋ ਬਨਾਮ ਕੈਮਰੂਨ, ਸਪੇਨ ਬਨਾਮ ਨੀਦਰਜ਼ਲੈਂਡ
14 ਜੂਨ ਕੋਲੰਬੀਆ ਬਨਾਮ ਗਰੀਸ, Àਰੂਗੁਏ ਬਨਾਮ ਕੋਸਟਾ ਰੀਕਾ, ਇੰਗਲੈਂਡ ਬਨਾਮ ਇਟਲੀ, ਜਪਾਨ ਬਨਾਮ ਆਈਵਰੀ ਕੋਸਟ
15 ਜੂਨ ਸਵਿਟਜ਼ਰਲੈਂਡ ਬਾਨਮ ਇਕਵਾਡੋਰ, ਫਰਾਂਸ ਬਨਾਮ ਹੌਂਡਰਸ, ਅਰਜਨਟੀਨਾ ਬਨਾਮ ਬੋਸਨੀਆ
16 ਜੂਨ ਈਰਾਨ ਬਨਾਮ ਨਾਈਜੀਰੀਆ, ਘਾਨਾ ਬਨਾਮ ਅਮਰੀਕਾ, ਜਰਮਨੀ ਬਨਾਮ ਪੁਰਤਗਾਲ
17 ਜੂਨ ਬੈਲਜ਼ੀਅਮ ਬਨਾਮ ਅਲਜੀਰੀਆ, ਰੂਸ ਬਨਾਮ ਕੋਰੀਆ, ਬਰਾਜ਼ੀਲ ਬਨਾਮ ਮੈਕਸੀਕੋ
18 ਜੂਨ ਕੈਮਰੂਨ ਬਨਾਮ ਕਰੋਏਸ਼ੀਆ, ਆਸਟ੍ਰੇਲੀਆ ਬਨਾਮ ਨੀਦਰਜ਼ਲੈਂਡ, ਸਪੇਨ ਬਨਾਮ ਚਿਲੀ
19 ਜੂਨ ਕੋਲੰਬੀਆ ਬਨਾਮ ਆਈਵਰੀ ਕੋਸਟ, ਜਪਾਨ ਬਨਾਮ ਗਰੀਸ, ਉਰੂਗੁਏ ਬਨਾਮ ਇੰਗਲੈਂਡ
20 ਜੂਨ ਹੌਂਡਰਸ ਬਨਾਮ ਇਕਵਾਡੋਰ, ਇਟਲੀ ਬਨਾਮ ਕੋਸਟਾ ਰੀਕਾ, ਸਵਿਟਜ਼ਰਲੈਂਡ ਬਨਾਮ ਫਰਾਂਸ
21 ਜੂਨ ਅਰਜਨਟੀਨਾ ਬਨਾਮ ਈਰਾਨ, ਨਾਈਜੀਰੀਆ ਬਨਾਮ ਬੋਸਨੀਆ, ਜਰਮਨੀ ਬਨਾਮ ਘਾਨਾ
22 ਜੂਨ ਅਮਰੀਕਾ ਬਨਾਮ ਪੁਰਤਗਾਲ, ਕੋਰੀਆ ਬਨਾਮ ਅਲਜੀਰੀਆ, ਬੈਲਜੀਅਮ ਬਨਾਮ ਰੂਸ
23 ਜੂਨ ਕੈਮਰੂਨ ਬਨਾਮ ਬਰਾਜ਼ੀਲ, ਆਸਟ੍ਰੇਲੀਆ ਬਨਾਮ ਸਪੇਨ, ਕਰੋਏਸ਼ੀਆ ਬਨਾਮ ਮੈਕਸੀਕੋ, ਨੀਦਰਜ਼ਲੈਂਡ ਬਨਾਮ ਚਿਲੀ
24 ਜੂਨ ਕੋਸਟਾ ਰੀਕਾ ਬਨਾਮ ਇੰਗਲੈਂਡ, ਜਪਾਨ ਬਨਾਮ ਕੋਲੰਬੀਆ, ਗਰੀਸ ਬਨਾਮ ਆਈਵਰੀ ਕੋਸਟ, ਇਟਲੀ ਬਨਾਮ ਉਰੂਗੁਏ
25 ਜੂਨ ਹੌਂਡਰਸ ਬਨਾਮ ਸਵਿਟਜ਼ਰਲੈਂਡ, ਨਾਈਜੀਰੀਆ ਬਨਾਮ ਅਰਜਨਟੀਨਾ, ਇਕਵਾਡੋਰ ਬਨਾਮ ਫਰਾਂਸ, ਬੋਸਨੀਆ ਬਨਾਮ ਈਰਾਨ
26 ਜੂਨ ਪੁਰਤਗਾਲ ਬਨਾਮ ਘਾਨਾ, ਅਲਜੀਰੀਆ ਬਨਾਮ ਰੂਸ, ਅਮਰੀਕਾ ਬਨਾਮ ਜਰਮਨੀ, ਕੋਰੀਆ ਬਨਾਮ ਬੈਲਜ਼ੀਅਮ
ਫੀਫਾ ਵਿਸ਼ਵ ਕੱਪ ਸਬੰਧੀ ਰੌਚਕ ਜਾਣਕਾਰੀ
ਫੀਫਾ ਵਿਸ਼ਵ ਕੱਪ 2014, 12 ਜੂਨ ਤੋਂ 13 ਜੁਲਾਈ ਤੱਕ ਬਰਾਜ਼ੀਲ 'ਚ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2010 'ਚ ਦੱਖਣੀ ਅਫਰੀਕਾ 'ਚ ਹੋਏ ਵਿਸ਼ਵ ਕੱਪ ਦੌਰਾਨ ਸਪੇਨ ਨੇ ਨੀਦਰਜ਼ਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਜੇਤੂ ਟੀਮ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਤੋਂ ਇਲਾਵਾ ਕੁੱਲ 6 ਇਨਾਮ ਤੇ ਖਿਤਾਬ ਹਨ ਜੋ ਵੱਖ-ਵੱਖ ਸ਼੍ਰੇਣੀਆਂ ਲਈ ਦਿੱਤੇ ਜਾਂਦੇ ਹਨ।
- 'ਗੋਲਡਨ ਬਾਲ ਐਵਾਰਡ' ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਹ ਐਵਾਰਡ ਮੀਡੀਆ ਮੈਂਬਰਾਂ ਵੱਲੋਂ ਵੋਟਾਂ ਰਾਹੀਂ ਕੱਢਿਆ ਜਾਂਦਾ ਹੈ। ਪਹਿਲੀ ਵਾਰ ਇਹ ਐਵਾਰਡ 1982 'ਚ ਦਿੱਤਾ ਗਿਆ ਸੀ। ਇਸੇ ਤਰ•ਾਂ ਵੋਟਿੰਗ ਰਾਹੀਂ 'ਸਿਲਵਰ ਬਾਲ' ਅਤੇ ਬਰੋਨਜ਼ ਬਾਲ' ਦੂਜੇ ਤੇ ਤੀਜੇ ਨੰਬਰ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ।
- 'ਗੋਲਡਨ ਬੂਟ/ਸ਼ੂਜ' ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਟੂਰਨਾਮੈਂਟ ਦੌਰਾਨ ਸਭ ਤੋਂ ਜ਼ਿਆਦਾ ਗੋਲ ਕੀਤੇ ਹੋਣ।'ਗੋਲਡਨ ਬੂਟ/ਸ਼ੂਜ' ਦੇ ਨਾਂ ਤਹਿਤ ਪਹਿਲੀ ਵਾਰ 1982 'ਚ ਸਨਮਾਨ ਦੇਣਾ ਸ਼ੁਰੂ ਕੀਤਾ ਗਿਆ ਸੀ। ਵੈਸੇ ਇਹ ਇਨਾਮ ਟੂਰਨਾਮੈਂਟ ਦੀ ਸ਼ੁਰੂਆਤ 1930 ਤੋਂ ਹੀ ਦਿੱਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਦੂਜੇ ਅਤੇ ਤੀਜੇ ਨੰਬਰ 'ਤੇ ਗੋਲ ਕਰਨ ਵਾਲੇ ਖਿਡਾਰੀਆਂ ਨੂੰ 'ਸਿਲਵਰ ਬੂਟ' ਅਤੇ 'ਬਰੋਨਜ਼ ਬੂਟ' ਦਾ ਖਿਤਾਬ ਵੀ ਦਿੱਤਾ ਜਾ ਰਿਹਾ ਹੈ।
- ਬੈਸਟ ਗੋਲਕੀਪਰ ਨੂੰ 'ਗੋਲਡਨ ਗਲੋਵ ਐਵਾਰਡ' 1994 ਤੋਂ ਦੇਣਾ ਸ਼ੁਰੂ ਕੀਤਾ ਗਿਆ। ਇਸ ਐਵਾਰਡ ਫੀਫਾ ਦੇ ਤਕਨੀਕੀ ਸਟੱਡੀ ਗਰੁੱਪ ਵੱਲੋਂ ਤੈਅ ਕੀਤਾ ਜਾਂਦਾ ਹੈ।
- 21 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਵਧੀਆ ਖਿਡਾਰੀ ਨੂੰ 'ਬੈਸਟ ਯੰਗ ਪਲੇਅਰ ਐਵਾਰਡ' 2006 ਤੋਂ ਦੇਣਾ ਸ਼ੁਰੂ ਕੀਤਾ ਗਿਆ ਹੈ। ਇਹ ਐਵਾਰਡ ਵੀ ਫੀਫਾ ਦੇ ਤਕਨੀਕੀ ਸਟੱਡੀ ਗਰੁੱਪ ਵੱਲੋਂ ਤੈਅ ਕੀਤਾ ਜਾਂਦਾ ਹੈ।
- 'ਫੀਫਾ ਫੇਅਰ ਪਲੇ ਟਰਾਫੀ' ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸਨੇ ਸਾਫ-ਸੁਥਰੀ ਅਤੇ ਨਿਯਮਾਂ ਤਹਿਤ ਖੇਡ ਦਾ ਮੁਜ਼ਾਹਰਾ ਕੀਤਾ ਹੋਵੇ। ਪਹਿਲੀ ਵਾਰ ਇਹ ਟਰਾਫੀ 1978 'ਚ ਦਿੱਤੀ ਗਈ ਸੀ ਅਤੇ ਇਸ ਟਰਾਫੀ ਲਈ ਟੀਮ ਦੀ ਚੋਣ ਅੰਕਾਂ ਦੇ ਆਧਾਰ 'ਤੇ ਫੀਫਾ ਫੇਅਰ ਪਲੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ।
- 'ਮੋਸਟ ਐਂਟਰਟੇਨਿੰਗ ਟੀਮ' ਦਾ ਖਿਤਾਬ ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਦਰਸ਼ਕਾਂ ਦਾ ਸਭ ਤੋਂ ਜ਼ਿਆਦਾ ਮਨੋਰੰਜਨ ਕੀਤਾ ਹੁੰਦਾ ਹੈ। ਇਸ ਖਿਤਾਬ ਦਾ ਫੈਸਲਾ ਆਮ ਲੋਕਾਂ ਰਾਹੀਂ ਕੀਤੀ ਪੋਲਿੰਗ ਰਾਹੀ ਹੁੰਦਾ ਹੈ। ਪਹਿਲੀ ਵਾਰ ਇਹ ਖਿਤਾਬ 1994 'ਚ ਦਿੱਤਾ ਗਿਆ ਸੀ।
1998 ਤੋਂ ਇਕ ਹੋਰ ਖਿਤਾਬ 'ਆਲ ਸਟਾਰ ਟੀਮ' ਦਾ ਸ਼ੁਰੂ ਕੀਤਾ ਗਿਆ ਹੈ। ਇਹ ਖਿਤਾਬ ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸ 'ਚ ਟੂਰਨਾਮੈਂਟ ਦੇ ਉੱਤਮ ਖਿਡਾਰੀ ਸ਼ਾਮਲ ਹੁੰਦੇ ਹਨ। ਸਭ ਤੋਂ ਜ਼ਿਆਦਾ ਪੰਜ ਵਾਰ ਫੀਫਾ ਵਿਸ਼ਵ ਕੱਪ 'ਚ ਖੇਡਣ ਦਾ ਰਿਕਾਰਡ ਦੋ ਖਿਡਾਰੀਆਂ ਦੇ ਨਾਂ ਹੈ। ਇਨ•ਾਂ ਦੇ ਨਾਂ ਹਨ ਮੈਕਸੀਕੋ ਦਾ ਐਂਟੋਨੀਓ ਕਾਰਬਜਲ (1950 ਤੋਂ 1966) ਅਤੇ ਜਰਮਨੀ ਦਾ ਲੋਥਰ ਮੈਥਹੋਸ (1982 ਤੋਂ 1998)। ਜਰਮਨੀ ਦੀ ਟੀਮ ਨੇ ਵਿਸ਼ਵ ਕੱਪ ਦੌਰਾਨ ਸਭ ਤੋਂ ਜ਼ਿਆਦਾ 99 ਮੈਚ ਖੇਡੇ ਹਨ ਜਦਕਿ ਬਰਾਜ਼ੀਲ ਦੀ ਟੀਮ ਨੇ ਸਭ ਤੋਂ ਜ਼ਿਆਦਾ 210 ਗੋਲ ਵਿਸ਼ਵ ਫੁੱਟਬਾਲ ਕੱਪ ਦੌਰਾਨ ਕੀਤੇ ਹਨ। ਇਨ•ਾਂ ਦੋਵਾਂ ਦੇਸ਼ਾਂ ਦੀਆਂ ਟੀਮਾਂ ਦਰਮਿਆਨ ਸਿਰਫ ਇਕ ਵਾਰ 2002 ਦੇ ਵਿਸ਼ਵ ਕੱਪ ਫਾਈਨਲ ਦੌਰਾਨ ਮੁਕਾਬਲਾ ਹੋਇਆ ਸੀ।
ਬਰਾਜ਼ੀਲ ਦੀ ਟੀਮ ਹੁਣ ਤੱਕ ਪੰਜ ਵਾਰ ਫੀਫਾ ਵਿਸ਼ਵ ਕੱਪ ਜਿੱਤ ਚੁੱਕੀ ਹੈ ਜਦਕਿ ਇਟਲੀ ਨੇ ਚਾਰ ਵਾਰ, ਪੱਛਮੀ ਜਰਮਨੀ ਨੇ ਤਿੰਨ ਵਾਰ, ਅਰਜਨਟੀਨਾ ਤੇ ਉਰੂਗੁਏ ਦੋ-ਦੋ ਵਾਰ ਵਿਸ਼ਵ ਚੈਂਪੀਅਨ ਰਹੇ ਹਨ। ਇਸ ਤੋਂ ਇਲਾਵਾ ਇੰਗਲੈਂਡ, ਫਰਾਂਸ ਅਤੇ ਸਪੇਨ ਨੇ ਇਕ-ਇਕ ਵਾਰ ਟਰਾਫੀ ਜਿੱਤੀ ਹੈ। 1930 'ਚ ਪਹਿਲਾ ਫੀਫਾ ਵਿਸ਼ਵ ਕੱਪ ਉਰੂਗੁਏ 'ਚ ਕਰਵਾਇਆ ਗਿਆ ਸੀ। ਦੱਖਣੀ ਅਫਰੀਕਾ 'ਚ ਹੋਏ 2010 ਦੇ ਵਿਸ਼ਵ ਕੱਪ ਲਈ ਰਿਕਾਰਡ 204 ਦੇਸ਼ਾਂ ਦੀਆਂ ਟੀਮਾਂ ਨੇ ਕੁਆਲੀਫਾਇੰਗ ਮੁਕਾਬਲਿਆਂ 'ਚ ਹਿੱਸਾ ਲਿਆ ਸੀ। 1998 ਤੋਂ ਫੀਫਾ ਵਿਸ਼ਵ ਕੱਪ 'ਚ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਸੰਭਾਵਨਾ ਹੈ ਕਿ ਇਹ ਗਿਣਤੀ ਵਧਾ ਕੇ 40 ਕੀਤੀ ਜਾ ਸਕਦੀ ਹੈ। ਫੀਫਾ ਵਿਸ਼ਵ ਕੱਪ ਦੀ ਜੇਤੂ ਟਰਾਫੀ ਦੀ ਉਚਾਈ 36 ਸੈਂਟੀਮੀਟਰ (14.2 ਇੰਚ), 18 ਕੈਰੇਟ ਸੋਨੇ ਦੀ ਬਣੀ ਅਤੇ 6.175 ਕਿਲੋ ਭਾਰ ਦੀ ਹੁੰਦੀ ਹੈ। ਫੀਫਾ ਵਿਸ਼ਵ ਕੱਪ 2018 ਤੇ 2022 'ਚ ਕ੍ਰਮਵਾਰ ਰੂਸ ਅਤੇ ਕਤਰ 'ਚ ਹੋਣਾ ਹੈ।
ਨਰਿੰਦਰ ਪਾਲ ਸਿੰਘ ਜਗਦਿਓ