ਗੱਲ ਕਹਿਣ ਤੋਂ ਪਹਿਲਾਂ ਜੇ ਸੋਚ ਲਿਆ ਹੁੰਦਾ,
ਤਾਂ ਇਹ ਤੂਫਾਨ ਨਾ ਅੱਜ ਸਾਡੇ ‘ਤੇ ਢਿਹਾ ਹੁੰਦਾ।
ਇੰਝ ਸੁੱਕਦੇ ਨਾ ਫੁੱਲ ਸਾਡੀਆਂ ਸਧਰਾਂ ਦੇ ਕਦੇ,
ਪਾਣੀ ਹੁੰਗਾਰੇ ਦਾ ਉਨ੍ਹਾਂ ਵੱਲੋਂ ਜੇ ਜੜ੍ਹੀਂ ਪਿਆ ਹੁੰਦਾ।
ਕਿਹਨੂੰ ਸ਼ੌਕ ਸੀ ਭਰ ਜੋਬਨ ਇੱਥੋਂ ਤੁਰ ਜਾਣ ਦਾ,
ਰੁਕ ਜਾਂਦੇ,ਸ਼ਬਦ ਇਕ ਵੀ ਉਨ੍ਹਾਂ ਦਿਲਾਸੇ ਦਾ ਕਿਹਾ ਹੁੰਦਾ।
ਮੈਂ ਵੀ ਕੱਟ ਲੈਂਦਾ ਬਾਰਾਂ ਸਾਲ ਰਾਂਝੇ ਦੀ ਤਰ੍ਹਾਂ,
ਕੋਈ ਇਕ ਵਾਅਦਾ ਤਾਂ ਉਹਦਾ ਹੀਰ ਜਿਹਾ ਹੁੰਦਾ।
ਪਹਿਲਾਂ ਉਹ ਕੋਮਲ, ਨਾਜ਼ੁਕ ਤੇ ਬੜੀ ਭੋਲੀ ਸੀ,
ਨਾ ਆਉਂਦੀ ਆਕੜ ਜੇ ਅਸਾਂ ਉਹਨੂੰ ਰੱਬ ਨਾ ਕਿਹਾ ਹੁੰਦਾ।
ਉਹ ਵੀ ਝੁਕ ਜਾਂਦੇ ਜੇ ਥੋੜ੍ਹੀ ਜਿਹੀ ਜ਼ਿੱਦ ਛੱਡ ਕੇ,
ਬੇਵਫਾਈ ਦੇ ਇਲਜ਼ਾਮ ਤੋਂ ਸਾਡਾ ਇਸ਼ਕ ਅੱਜ ਰਿਹਾਅ ਹੁੰਦਾ।
ਨਰਿੰਦਰ ਪਾਲ ਸਿੰਘ ਜਗਦਿਓ