ਸੁਣੀਆਂ-ਸੁਣਾਈਆਂ
ਸੁਚਾਰੂ ਟੈਫ੍ਰਿਕ ਵਿਵਸਥਾ ਲਈ ਚੰਡੀਗੜ੍ਹ ਦਾ ਨਾਂ ਦੂਰ-ਦੂਰ ਤੱਕ ਮਸ਼ਹੂਰ ਹੈ। ਖੂਬਸੂਰਤੀ ਦੇ ਤਾਂ ਕਹਿਣੇ ਹੀ ਕੀ ਹਨ। ਚੰਡੀਗੜ੍ਹ ਦੇ ਨੰਬਰ ਵਾਲੀ ਗੱਡੀ ਠਾਹ ਵਿਕਦੀ ਏ। ਪੰਜਾਬ ਤੋਂ ਆਇਆ ਬੰਦਾ ਸਭ ਤੋਂ ਜ਼ਿਆਦਾ ਦੁਖੀ ਇੱਥੋਂ ਦੀ ਪੁਲਿਸ ਤੋਂ ਹੁੰਦਾ ਏ। 'ਸਿਟੀ ਬਿਊਟੀਫੁੱਲ' 'ਚ ਪੰਜਾਬ ਨੰਬਰ ਵਾਲੀ ਗੱਡੀ ਨੂੰ ਦੇਖ ਕੇ ਚੰਡੀਗੜ੍ਹ ਵਾਲੇ ਪੁਲਸੀਏ ਆਏ ਪੈਂਦੇ ਨੇ ਜਿਵੇਂ ਮੁਰਗੀ ਸੀਂਡ ਨੂੰ ਪੈਂਦੀ ਹੁੰਦੀ ਏ। ਚੰਡੀਗੜ੍ਹ ਪੁਲਿਸ ਦੀਆਂ ਸੁਣੀਆਂ-ਸੁਣਾਈਆਂ ਤਿੰਨ ਗੱਲਾਂ ਸਾਂਝੀਆਂ ਕਰ ਰਿਹਾ ਹਾਂ।
ਪਹਿਲੀ ਗੱਲ
ਜਦੋਂ ਸੈਕਟਰ 17 ਤੋਂ ਹੋਟਲ ਪਾਰਕਵਿਊ ਵੱਲ ਜਾਂਦੇ ਹਾਂ ਤਾਂ ਹੋਟਲ ਟੱਪ ਕੇ ਸੈਕਟਰ 15 ਅਤੇ ਸੈਕਟਰ 24 ਵਾਲਾ ਡਿਵਾਈਡਰ ਕੁਝ ਸਾਲ ਪਹਿਲਾਂ ਤੱਕ ਖੁੱਲ੍ਹਾ ਹੁੰਦਾ ਸੀ ਜੋ ਹੁਣ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਤੋਂ ਆਏ ਇਕ ਨੌਜਵਾਨ ਨੇ ਸੈਕਟਰ 24 ਵੱਲ ਮੁੜਨ ਲਈ ਪਿੱਛੋਂ ਹੀ ਇੰਡੀਕੇਟਰ ਦੇ ਦਿੱਤਾ। ਉਸ ਥਾਂ ਆ ਕੇ ਉਸ ਨੇ ਗੱਡੀ ਹੌਲੀ ਕਰ ਲਈ ਪਰ ਜਦੋਂ ਕੋਲ ਆਇਆ ਤਾਂ ਰਾਹ ਬੰਦ ਸੀ। ਉਹ ਹਾਲੇ ਥੋੜ੍ਹਾ ਅੱਗੇ ਗਿਆ ਸੀ ਕਿ ਦੋ ਪੁਲਸੀਆ ਨੇ ਰੋਕ ਲਿਆ। 'ਜਾਂਚ-ਪੜਤਾਲ' ਕਰਨ ਤੋਂ ਬਾਅਦ ਕਹਿੰਦੇ ਰਸਤੇ 'ਚ ਇੰਡੀਕੇਟਰ ਕਿਉਂ ਦਿੱਤਾ ਸੀ, ਪਿੱਛੇ ਸਾਰਾ ਟ੍ਰੈਫਿਕ ਗੜਬੜਾ ਗਿਆ। ਉਹ ਨੌਜਵਾਨ ਕਹਿੰਦਾ, ਬਾਈ ਜੀ ਮੈਂ ਇੱਥੇ ਯੂਨੀਵਰਸਿਟੀ 'ਚ ਹੀ ਪੜ੍ਹਿਆਂ ਹਾਂ ਤੇ ਸਾਡੇ ਵੇਲੇ ਇੱਥੇ ਰਾਹ ਖੁੱਲ੍ਹਾ ਹੁੰਦਾ ਸੀ ਤੇ ਮੈਂ ਸੈਕਟਰ 24 'ਚ ਜਾਣਾ ਸੀ ਇਸ ਲਈ ਗੱਡੀ ਉਸ ਥਾਂ ਰੋਕ ਲਈ ਸੀ। ਹੁਣ ਮੈਂ ਕਾਫੀ ਸਾਲਾਂ ਬਾਅਦ ਆਇਆ ਹਾਂ ਇਸ ਲਈ ਪਤਾ ਨਹੀਂ ਸੀ ਕਿ ਰਾਹ ਬੰਦ ਕਰ ਦਿੱਤਾ ਗਿਆ ਹੈ।
ਪੁਲਸੀਏ ਕਹਿੰਦੇ, ਪਰ ਉਹ ਰਾਹ ਬੰਦ ਕੀਤੇ ਤਾਂ ਕਾਫੀ ਸਾਲ ਹੋ ਗਏ, ਲਿਆਓ ਆਪਣੀ ਗੱਡੀ ਦੇ ਕਾਗਜ਼ ਤੇ ਲਾਇਸੰਸ ਦਿਖਾਓ। ਨੌਜਵਾਨ ਕਹਿੰਦਾ, ਬਾਈ ਜੀ ਚੰਡੀਗੜ੍ਹ ਆਉਣ ਲੱਗਿਆਂ ਸਾਰੇ ਕਾਗਜ਼ ਤੇ ਗੱਡੀ ਟਿੱਚ ਕਰਕੇ ਲਿਆਇਆ ਹਾਂ, ਆਹ ਲਓ ਦੇਖ ਲਓ ਕਾਗਜ਼। ਜਦੋਂ ਪੁਲਸੀਆਂ ਨੂੰ ਕੋਈ ਖਾਮੀ ਨਾ ਲੱਭੀ ਤਾਂ ਕਹਿੰਦੇ, ਬਾਈ ਜੀ ਏਨੇ ਸਾਲਾਂ ਬਾਅਦ ਮੁੜ ਚੰਡੀਗੜ੍ਹ ਆਏ ਹੋ, ਬਹੁਤ-ਬਹੁਤ ਵਧਾਈਆਂ ਜੀ ਤੇ ਨਾਲ ਹੀ ਉਹ ਹੱਥ ਉੱਤੇ ਖਾਜ ਜਿਹੀ ਕਰਨ ਲੱਗ ਪਏ। ਦੋਵੇਂ ਪੁਲਸੀਏ ਖਚਰਾ ਜਿਹਾ ਹਾਸਾ ਹੱਸ ਰਹੇ ਸਨ।
ਦੂਜੀ ਗੱਲ
ਪੰਜਾਬ ਤੋਂ ਕੁਝ ਨੌਜਵਾਨ ਯੂਨੀਵਰਸਿਟੀ ਕੰਮ ਨਿਪਟਾ ਕੇ ਵਾਪਸ ਜਾ ਰਹੇ ਸਨ। ਸੈਕਟਰ 22 'ਚ ਅਰੋਮਾ ਹੋਟਲ ਕੋਲ ਲਾਈਟਾਂ 'ਤੇ ਉਨ੍ਹਾਂ ਨੂੰ ਰੋਕ ਲਿਆ। ਕੋਲ ਆਉਂਦੇ ਹੀ ਪੁਲਸੀਆ ਕਹਿੰਦਾ ਲਿਆਓ ਬਾਈ ਕੱਢੋ 200 ਰੁਪਿਆ ਤੇ ਜਾਓ। ਸਾਰੇ ਮੁੰਡੇ ਹੈਰਾਨ, ਕਹਿੰਦੇ ਪਰ ਸਾਡੇ ਕੋਲ ਤਾਂ ਕਾਗਜ਼ ਪੂਰੇ ਹਨ। ਪੁਲਸੀਆ ਕਹਿੰਦਾ, ਮੁੰਡਿਓ ਮੇਰੇ ਕੋਲ ਚਲਾਨ ਕੱਟਣ ਦੇ 88 ਤਰੀਕੇ ਨੇ ਤੇ ਤੁਹਾਡੀ ਗੱਡੀ 'ਚ ਮੈਂ ਕੋਈ ਨਾ ਕੋਈ ਨੁਕਸ ਕੱਢ ਹੀ ਦੇਣਾ। ਐਂਵੇ ਚਲਾਨ ਭੁਗਤਣ ਫੇਰ ਪੰਜਾਬ ਤੋਂ ਆਓਗੇ। ਆਖਿਰ ਗੱਲ 150 ਰੁਪਏ 'ਚ ਮੁੱਕੀ।
ਤੀਜੀ ਗੱਲ
ਇਕ ਪੁਲਸੀਏ ਤੋਂ ਤਾਂ ਖੁਦ ਚੰਡੀਗੜ੍ਹ ਪੁਲਿਸ ਵਾਲੇ ਔਖੇ ਸਨ। ਪੈਸੇ ਮੰਗਣ ਦੀਆਂ ਉਸਦੀਆਂ ਏਨੀਆਂ ਸ਼ਿਕਾਇਤਾਂ ਆ ਗਈਆਂ ਸਨ ਤਾਂ ਕਿ ਇਕ ਥਾਣੇ ਤੋਂ ਦੂਜੇ ਥਾਣੇ ਤਬਾਦਲਾ ਕਰਦਿਆਂ-ਕਰਦਿਆਂ ਚੰਡੀਗੜ੍ਹ ਦੇ ਥਾਣੇ ਵੀ ਮੁੱਕ ਗਏ। ਆਖਿਰ ਉਸਨੂੰ ਹਾਈ ਕੋਰਟ ਵਾਲੇ ਚੌਂਕ 'ਤੇ ਲਗਾ ਦਿੱਤਾ ਗਿਆ ਜਿੱਥੋਂ ਜੱਜਾਂ ਦੀਆਂ ਗੱਡੀਆਂ ਹਾਈ ਕੋਰਟ 'ਚ ਐਂਟਰ ਹੁੰਦੀਆਂ ਸਨ। ਉਹ ਪੁਲਸੀਆ ਬਹੁਤ ਔਖਾ। ਤਿੰਨ-ਚਾਰ ਦਿਨ ਬਹੁਤ ਔਖੇ ਕੱਢੇ। ਅਗਸਤ ਦਾ ਮਹੀਨਾ ਸੀ। ਆਖਿਰ ਪੰਜਵੇਂ ਦਿਨ ਉਸ ਨੇ ਇਕ ਜੱਜ ਦੀ ਗੱਡੀ ਰੋਕ ਲਈ। ਡਰਾਇਵਰ ਨੇ ਤੁਰੰਤ ਸ਼ੀਸ਼ਾ ਥੱਲੇ ਕਰਕੇ ਕਿਹਾ ਕਿ ਜੱਜ ਸਾਹਿਬ ਬੈਠੇ ਨੇ ਪਿੱਛੇ। ਹਰਿਆਣਵੀਂ 'ਚ ਪੁਲਸੀਆ ਕਹਿੰਦਾ, ਓ ਪਤਾ ਮਾਹਰੈ ਹੋਰ ਇੱਥੋਂ ਕਿਹਨੇ ਲੰਘਣੈ। ਪਿਛਲੀ ਤਾਕੀ ਕੋਲ ਜਾ ਕੇ ਜੱਜ ਨੂੰ ਕਹਿੰਦਾ, ਜੈ ਹਿੰਦ ਜਨਾਬ, ਸੁਬਹਾ ਅੱਠ ਵਜੇ ਦੇ ਮਾਹਰੈ ਜਵਾਨ ਨਾਕੇ 'ਤੇ ਖੜ੍ਹੇ ਹੈ ਜੀ ਕੋਈ ਚਾਏ-ਨਾਸ਼ਤਾ ਵੀ ਨੀ ਕੀਆ ਜੀ, ਆਪ ਕੋ ਆਜ਼ਾਦੀ ਦਿਵਸ ਮੁਬਾਰਕ ਹੋਵੇ ਜੀ। ਜੱਜ ਨੇ ਸਿਰ ਜਿਹੇ ਹਿਲਾਉਂਦਿਆਂ ਉਸ ਨੂੰ ਸੌ ਰੁਪਿਆ ਦੇ ਦਿੱਤਾ।
ਨਰਿੰਦਰ ਪਾਲ ਸਿੰਘ ਜਗਦਿਓ

No comments:
Post a Comment