ਕੰਮ ਤੋਂ ਪਰਤਦਿਆਂ ਅੱਧੀ ਰਾਤ ਤੋਂ ਵੀ ਉਪਰ ਦਾ ਸਮਾਂ ਹੋ ਚੱਲਿਆ ਸੀ। ਚੰਡੀਗੜ੍ਹ ਕੋਈ ਸਮਾਗਮ ਸੀ ਤੇ ਮੇਰੀ ਡਿਊਟੀ ਲੱਗੀ ਸੀ। ਮੈਂ ਵਾਪਸ ਖੰਨਾ ਆ ਰਿਹਾ ਸੀ। ਆਸੇ-ਪਾਸੇ ਘੁੱਪ ਹਨ੍ਹੇਰਾ ਪਰ ਮੌਸਮ ਕਾਫੀ ਖੁਸ਼ਗਵਾਰ ਹੈ। ਕਿਤੇ-ਕਿਤੇ ਬਾਛੜ ਹੋ ਕੇ ਹਟੀ ਹੈ ਅਤੇ ਹਵਾ ਠੰਢੀ ਚੱਲ ਰਹੀ ਸੀ। ਗੱਡੀ ‘ਚ ਮੈਂ ਇਕੱਲਾ ਹੀ ਸੀ ਅਤੇ ਮੇਰਾ ਸਫਰ ਕਟਾ ਰਹੇ ਸਨ ਅਮਰ ਸਿੰਘ ਚਮਕੀਲਾ ਦੇ ਗਾਣੇ। ਟੁਣਕਵੀਂ ਆਵਾਜ਼, ਸਾਧਾਰਣ ਜਿਹਾ ਸੰਗੀਤ, ਪੇਂਡੂ ਮੁਹਾਂਦਰੇ ਵਾਲੀ ਸ਼ਬਦਾਵਲੀ, ਕਿਤੇ-ਕਿਤੇ ਪੰਜਾਬੀ ਮੁਹਾਵਰਿਆਂ ਤੇ ਲੋਕ ਤੱਥਾਂ ਦੀਆਂ ਗੱਲਾਂ, ਕਈ ਥਾਂਈ ਸ਼ਬਦ ਅਜਿਹੇ ਜਿਨ੍ਹਾਂ ਬਾਰੇ ਮੌਜੂਦਾ ਪੀੜ੍ਹੀ ਨੂੰ ਰੱਤੀ ਜਾਣਕਾਰੀ ਨਹੀਂ ਹੋਵੇਗੀ, ਵਰਜਿਤ ਰਿਸ਼ਤਿਆਂ ਦੀਆਂ ਗੱਲਾਂ, ਚੱਕਵੇਂ ਵਿਸ਼ੇ, ਗੀਤਾਂ ‘ਚ ਮਾਹੌਲ ਖਿੱਚਣ ਦੀ ਅਦਾ, ਗੱਲ ਕੀ ਮੇਰੀ ਨਜ਼ਰੇ ਚਮਕੀਲੇ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ।
ਨੌਜਵਾਨ ਪੀੜ੍ਹੀ ਦਾ ਚਮਕੀਲਾ ਅੱਜ ਵੀ ਸਭ ਤੋਂ ਪਸੰਦੀਦਾ ਗਾਇਕ ਹੈ। ਇਹ ਵਿਸ਼ਾ ਬਿਲਕੁਲ ਵੱਖਰਾ ਹੈ ਕਿ ਉਸਦੇ ਗਾਣਿਆਂ ਦੀ ਆਲੋਚਨਾ ਹੁੰਦੀ ਰਹੀ ਹੈ ਅਤੇ ਇਸੇ ਕਰਕੇ ਸਿਰਫ 28 ਸਾਲਾਂ ਦੀ ਉਮਰ ‘ਚ 8 ਮਾਰਚ 1988 ਨੂੰ ਉਸ ਨੂੰ ਮਾਰ ਦਿੱਤਾ ਗਿਆ ਸੀ। ਜੇ ਅੱਜ ਚਮਕੀਲਾ ਜਿਊਂਦਾ ਹੁੰਦਾ ਤਾਂ 21 ਜੁਲਾਈ ਵਾਲੇ ਦਿਨ ਉਸ ਨੇ ਉਮਰ ਦੇ 53 ਵਰ੍ਹੇ ਪੂਰੇ ਕਰ ਲੈਣੇ ਸਨ। ਸਾਲ 1960 ‘ਚ ਚਮਕੀਲੇ ਦਾ ਜਨਮ ਦੁੱਗਰੀ (ਲੁਧਿਆਣਾ) ਵਿਖੇ ਹੋਇਆ ਸੀ। ਛੋਟੀ ਉਮਰੇ ਤੁਰ ਜਾਣ ਵਾਲਿਆਂ ‘ਚ ਜੇਕਰ ਲੇਖਣੀ ਵਾਲੇ ਪਾਸੇ ਸ਼ਿਵ ਕੁਮਾਰ ਬਟਾਲਵੀ ਦੀ ਤੂਤੀ ਹਾਲੇ ਵੀ ਬੋਲਦੀ ਹੈ ਤਾਂ ਗਾਇਕੀ ਵਾਲੇ ਪਾਸੇ ਇਹ ਖਿਤਾਬ ਬਿਨਾਂ ਸ਼ੱਕ ਚਮਕੀਲੇ ਦੇ ਨਾਂ ਹੈ। ਅੱਜ ਦੀ ਬਹੁਤੀ ਨੌਜਵਾਨ ਪੀੜ੍ਹੀ ਸ਼ਿਵ ਨੂੰ ਪੜ੍ਹਦੀ ਹੈ ਤੇ ਚਮਕੀਲੇ ਨੂੰ ਸੁਣਦੀ ਹੈ।
ਇਕ ਨਿੱਜੀ ਟੀਵੀ ਚੈਨਲ ‘ਚ ਨੌਕਰੀ ਕਰਦਿਆਂ ਮੈਂ 150 ਦੇ ਕਰੀਬ ਵੱਖ-ਵੱਖ ਸਖਸ਼ੀਅਤਾਂ ਦੀਆਂ ਇੰਟਰਵਿਊਆਂ ਕੀਤੀਆਂ ਹਨ। ਇਨ੍ਹਾਂ ‘ਚੋਂ 50 ਕੁ ਜਣੇ ਗਾਇਕੀ, ਗੀਤਕਾਰੀ ਅਤੇ ਮਨੋਰੰਜਨ ਖੇਤਰ ਨਾਲ ਜੁੜੇ ਹਨ। ਮੇਰੇ ਹਾਲੇ ਵੀ ਯਾਦ ਹੈ ਮੈਂ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦੀ ਇੰਟਰਵਿਊ ਦੌਰਾਨ ਅਮਰ ਸਿੰਘ ਚਮਕੀਲੇ ਬਾਰੇ ਦੋ ਸਵਾਲ ਕੀਤੇ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਚਮਕੀਲੇ ਨੇ ਆਪਣੇ ਲਿਖੇ ਗਾਣਿਆਂ ਤੋਂ ਇਲਾਵਾ ਜਿਨ੍ਹਾਂ ਇਕ-ਦੋ ਗੀਤਕਾਰਾਂ ਦੇ ਗਾਣੇ ਗਾਏ ਹਨ ਉਨ੍ਹਾਂ ‘ਚ ਪਾਲੀ ਦਾ ਲਿਖਿਆ ਗੀਤ ‘ਦਿਓਰਾ ਵੇ ਤਵੀਤਾਂ ਵਾਲਿਆਂ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ’ ਵੀ ਇਕ ਹੈ। ਪ੍ਰੋਗਰਾਮ ਪ੍ਰਸਾਰਿਤ ਹੋਣ ਤੋਂ ਬਾਅਦ ਮੈਨੂੰ 20 ਈ-ਮੇਲਾਂ ਆ ਗਈਆਂ, ਜਿਨ੍ਹਾਂ ‘ਚੋਂ 15 ਵਿਦੇਸ਼ਾਂ ‘ਚ ਬੈਠੇ ਨੌਜਵਾਨਾਂ ਦੀਆਂ ਸਨ ਜੋ ਗਿਲਾ ਪ੍ਰਗਟਾ ਰਹੇ ਸਨ ਕਿ ਪਾਲੀ ਦੇਤਵਾਲੀਆ ਨਾਲ ਚਮਕੀਲੇ ਦੀਆਂ ਹੋਰ ਗੱਲਾਂ ਕਿਉਂ ਨਹੀਂ ਕੀਤੀਆਂ।
ਇਸੇ ਤਰ੍ਹਾਂ ਚਮਕੀਲੇ ਦੇ ਉਸਤਾਦ ਗਾਇਕ ਸੁਰਿੰਦਰ ਸ਼ਿੰਦਾ ਦੀ ਇੰਟਰਵਿਊ ਦੌਰਾਨ ਉਹ ਚਮਕੀਲੇ ਬਾਰੇ ਗੱਲ ਕਰ ਰਹੇ ਸਨ ਪਰ ਕੋਈ ਦਿਲਚਸਪ ਗੱਲ ਨਾ ਕਰਨ ਕਰਕੇ ਮੈਂ ਜਵਾਬ ਟੋਕ ਦਿੱਤਾ ਤੇ ਉਨ੍ਹਾਂ ਹੋਰ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕਿੰਨੇ ਜਣਿਆਂ ਦੇ ਰੋਸ ਪ੍ਰਗਟਾਇਆ ਕਿ ਚਮਕੀਲੇ ਬਾਰੇ ਸ਼ਿੰਦੇ ਹੋਰਾਂ ਨੂੰ ਬੋਲਣ ਕਿਉਂ ਨਹੀਂ ਦਿੱਤਾ। ਸੰਗੀਤ ਪ੍ਰੇਮੀ ਚਮਕੀਲੇ ਬਾਰੇ ਜਾਨਣਾ ਚਾਹੁੰਦੇ ਹਨ, ਉਸਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ, ਉਸ ਦੇ ਪ੍ਰਸੰਸਕਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ।
ਚਮਕੀਲੇ ਨੇ 1979 ਤੋਂ ਲੈ ਕੇ 1988 ਤੱਕ ਸਿਰਫ 10 ਸਾਲ ਗਾਇਆ। ਉਸ ਤੋਂ ਬਾਅਦ ਕਿੰਨਿਆਂ ਨੇ ਆਪਣੇ ਨਾਂ ਨਾਲ ਚਮਕੀਲਾ ਲਗਾ ਕੇ ਉਸ ਵਾਂਗ ਗਾਉਣਾ ਚਾਹਿਆ ਪਰ ਕੋਈ ਉਸ ਦੇ ਬਰਾਬਰ ਤਾਂ ਕੀ ਉਸ ਦੇ ਨਹੁੰ ਵਰਗਾ ਵੀ ਨਹੀਂ ਬਣ ਸਕਿਆ। ਜਿੰਨੇ ਗਾਣੇ ਚਮਕੀਲੇ ਦੇ ਰੀ-ਮਿਕਸ ਹੋਏ ਹਨ ਉਨੇ ਸ਼ਾਇਦ ਹੋਰ ਕਿਸੇ ਗਾਇਕ ਦੇ ਨਹੀਂ ਹੋਏ। ਅੱਜ ਵੀ ਵਿਆਹਾਂ ‘ਚ ਉਸ ਦਾ ‘ਪਹਿਲਾ ਲਲਕਾਰ’ ਵੱਜਦਾ ਹੈ। ਜਦੋਂ ਚਮਕੀਲੇ ਨੇ ਧਾਰਮਿਕ ਵਿਸ਼ੇ ਨੂੰ ਛੋਹਿਆ ਤਾਂ ਉਥੇ ਵੀ ਉਸ ਨੇ ਤਹਿ ਲਗਾ ਦਿੱਤੀ। ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਤੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਵਰਗੀਆਂ ਐਲਬਮਾਂ ਸੁਣਨ ਲਾਈਕ ਹਨ।
ਮੈਂ ਜਦੋਂ ਕਦੇ ਵੀ ਉਸ ਦਾ ਗੀਤ ‘ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ’ ਸੁਣਦਾ ਹਾਂ ਤਾਂ ਉਸ ‘ਚ ਦਿੱਤੀਆਂ ਨਸੀਹਤਾਂ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਕਿ ਚਮਕੀਲਾ ਬਿਨਾਂ ਸ਼ੱਕ ਬਹੁਪੱਖੀ ਕਲਾਕਾਰ ਸੀ। ਪੰਜਾਬ ਦੇ ਪਿੰਡਾਂ, ਸਭਿਆਚਾਰ ਤੇ ਵੱਖ-ਵੱਖ ਵਿਸ਼ਿਆ ਬਾਰੇ ਕੀਤੀਆਂ ਉਸਦੀਆਂ ਗੱਲਾਂ ਪੰਜਾਬੀ ‘ਚ ਪੀਐਚਡੀ ਕਰੇ ਬੰਦਿਆਂ ਦੇ ਬੌਧਿਕ ਪੱਧਰ ਤੋਂ ਵੀ ਕਿਤੇ ਉਤੇ ਹਨ। ਇਨ੍ਹਾਂ ਸਭ ਗੱਲਾਂ ਨੂੰ ਜੇਕਰ ਛੱਡ ਵੀ ਦੇਈਏ ਤਾਂ ਚਮਕੀਲੇ ਦੀ ਲੋਕਪ੍ਰਿਯਤਾ ਸਬੰਧੀ ਇਕ ਗੱਲ ਤਾਂ ਪੱਕੀ ਹੈ ਕਿ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਪੰਜਾਬੀ ਲੋਕ ਖਾਸ ਕਰ ਨੌਜਵਾਨ ਪੀੜ੍ਹੀ ਨੂੰ 80ਵੇਂ ਦਹਾਕੇ ਦੇ ਕਿਸੇ 5 ਪੰਜਾਬੀ ਗਾਇਕਾਂ ਦਾ ਨਾਂ ਪੁੱਛ ਲਵੋ ਤਾਂ ਸਭ ਚਮਕੀਲੇ ਦਾ ਨਾਂ ਜ਼ਰੂਰ ਲੈਣਗੇ।
ਮੈਂ 80ਵੇਂ ਦਹਾਕੇ ‘ਚ ਚਰਚਿਤ ਰਹੇ ਕੁਝ ਗਾਇਕਾਂ-ਗੀਤਕਾਰਾਂ ਦੀ ਭਾਵੇਂ ਇੰਟਰਵਿਊ ਕਰ ਸਕਿਆ ਹਾਂ ਪਰ ਮੈਨੂੰ ਇਸ ਗੱਲ ਦਾ ਅਫਸੋਸ ਰਹੇਗਾ ਕਿ ਜੇ ਅਮਰ ਸਿੰਘ ਚਮਕੀਲਾ ਨਾਲ ਗੱਲਾਂ ਹੋ ਜਾਂਦੀਆਂ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ। ਅੱਜ ਵੀ ਚਮਕੀਲੇ ਦੀ ਚਮਕ ਭੋਰਾ ਨਹੀਂ ਘਟੀ।
- ਨਰਿੰਦਰ ਪਾਲ ਸਿੰਘ ਜਗਦਿਓ
ਨੌਜਵਾਨ ਪੀੜ੍ਹੀ ਦਾ ਚਮਕੀਲਾ ਅੱਜ ਵੀ ਸਭ ਤੋਂ ਪਸੰਦੀਦਾ ਗਾਇਕ ਹੈ। ਇਹ ਵਿਸ਼ਾ ਬਿਲਕੁਲ ਵੱਖਰਾ ਹੈ ਕਿ ਉਸਦੇ ਗਾਣਿਆਂ ਦੀ ਆਲੋਚਨਾ ਹੁੰਦੀ ਰਹੀ ਹੈ ਅਤੇ ਇਸੇ ਕਰਕੇ ਸਿਰਫ 28 ਸਾਲਾਂ ਦੀ ਉਮਰ ‘ਚ 8 ਮਾਰਚ 1988 ਨੂੰ ਉਸ ਨੂੰ ਮਾਰ ਦਿੱਤਾ ਗਿਆ ਸੀ। ਜੇ ਅੱਜ ਚਮਕੀਲਾ ਜਿਊਂਦਾ ਹੁੰਦਾ ਤਾਂ 21 ਜੁਲਾਈ ਵਾਲੇ ਦਿਨ ਉਸ ਨੇ ਉਮਰ ਦੇ 53 ਵਰ੍ਹੇ ਪੂਰੇ ਕਰ ਲੈਣੇ ਸਨ। ਸਾਲ 1960 ‘ਚ ਚਮਕੀਲੇ ਦਾ ਜਨਮ ਦੁੱਗਰੀ (ਲੁਧਿਆਣਾ) ਵਿਖੇ ਹੋਇਆ ਸੀ। ਛੋਟੀ ਉਮਰੇ ਤੁਰ ਜਾਣ ਵਾਲਿਆਂ ‘ਚ ਜੇਕਰ ਲੇਖਣੀ ਵਾਲੇ ਪਾਸੇ ਸ਼ਿਵ ਕੁਮਾਰ ਬਟਾਲਵੀ ਦੀ ਤੂਤੀ ਹਾਲੇ ਵੀ ਬੋਲਦੀ ਹੈ ਤਾਂ ਗਾਇਕੀ ਵਾਲੇ ਪਾਸੇ ਇਹ ਖਿਤਾਬ ਬਿਨਾਂ ਸ਼ੱਕ ਚਮਕੀਲੇ ਦੇ ਨਾਂ ਹੈ। ਅੱਜ ਦੀ ਬਹੁਤੀ ਨੌਜਵਾਨ ਪੀੜ੍ਹੀ ਸ਼ਿਵ ਨੂੰ ਪੜ੍ਹਦੀ ਹੈ ਤੇ ਚਮਕੀਲੇ ਨੂੰ ਸੁਣਦੀ ਹੈ।
ਇਸੇ ਤਰ੍ਹਾਂ ਚਮਕੀਲੇ ਦੇ ਉਸਤਾਦ ਗਾਇਕ ਸੁਰਿੰਦਰ ਸ਼ਿੰਦਾ ਦੀ ਇੰਟਰਵਿਊ ਦੌਰਾਨ ਉਹ ਚਮਕੀਲੇ ਬਾਰੇ ਗੱਲ ਕਰ ਰਹੇ ਸਨ ਪਰ ਕੋਈ ਦਿਲਚਸਪ ਗੱਲ ਨਾ ਕਰਨ ਕਰਕੇ ਮੈਂ ਜਵਾਬ ਟੋਕ ਦਿੱਤਾ ਤੇ ਉਨ੍ਹਾਂ ਹੋਰ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕਿੰਨੇ ਜਣਿਆਂ ਦੇ ਰੋਸ ਪ੍ਰਗਟਾਇਆ ਕਿ ਚਮਕੀਲੇ ਬਾਰੇ ਸ਼ਿੰਦੇ ਹੋਰਾਂ ਨੂੰ ਬੋਲਣ ਕਿਉਂ ਨਹੀਂ ਦਿੱਤਾ। ਸੰਗੀਤ ਪ੍ਰੇਮੀ ਚਮਕੀਲੇ ਬਾਰੇ ਜਾਨਣਾ ਚਾਹੁੰਦੇ ਹਨ, ਉਸਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ, ਉਸ ਦੇ ਪ੍ਰਸੰਸਕਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ।
ਚਮਕੀਲੇ ਨੇ 1979 ਤੋਂ ਲੈ ਕੇ 1988 ਤੱਕ ਸਿਰਫ 10 ਸਾਲ ਗਾਇਆ। ਉਸ ਤੋਂ ਬਾਅਦ ਕਿੰਨਿਆਂ ਨੇ ਆਪਣੇ ਨਾਂ ਨਾਲ ਚਮਕੀਲਾ ਲਗਾ ਕੇ ਉਸ ਵਾਂਗ ਗਾਉਣਾ ਚਾਹਿਆ ਪਰ ਕੋਈ ਉਸ ਦੇ ਬਰਾਬਰ ਤਾਂ ਕੀ ਉਸ ਦੇ ਨਹੁੰ ਵਰਗਾ ਵੀ ਨਹੀਂ ਬਣ ਸਕਿਆ। ਜਿੰਨੇ ਗਾਣੇ ਚਮਕੀਲੇ ਦੇ ਰੀ-ਮਿਕਸ ਹੋਏ ਹਨ ਉਨੇ ਸ਼ਾਇਦ ਹੋਰ ਕਿਸੇ ਗਾਇਕ ਦੇ ਨਹੀਂ ਹੋਏ। ਅੱਜ ਵੀ ਵਿਆਹਾਂ ‘ਚ ਉਸ ਦਾ ‘ਪਹਿਲਾ ਲਲਕਾਰ’ ਵੱਜਦਾ ਹੈ। ਜਦੋਂ ਚਮਕੀਲੇ ਨੇ ਧਾਰਮਿਕ ਵਿਸ਼ੇ ਨੂੰ ਛੋਹਿਆ ਤਾਂ ਉਥੇ ਵੀ ਉਸ ਨੇ ਤਹਿ ਲਗਾ ਦਿੱਤੀ। ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਤੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਵਰਗੀਆਂ ਐਲਬਮਾਂ ਸੁਣਨ ਲਾਈਕ ਹਨ।
ਮੈਂ ਜਦੋਂ ਕਦੇ ਵੀ ਉਸ ਦਾ ਗੀਤ ‘ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ’ ਸੁਣਦਾ ਹਾਂ ਤਾਂ ਉਸ ‘ਚ ਦਿੱਤੀਆਂ ਨਸੀਹਤਾਂ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਕਿ ਚਮਕੀਲਾ ਬਿਨਾਂ ਸ਼ੱਕ ਬਹੁਪੱਖੀ ਕਲਾਕਾਰ ਸੀ। ਪੰਜਾਬ ਦੇ ਪਿੰਡਾਂ, ਸਭਿਆਚਾਰ ਤੇ ਵੱਖ-ਵੱਖ ਵਿਸ਼ਿਆ ਬਾਰੇ ਕੀਤੀਆਂ ਉਸਦੀਆਂ ਗੱਲਾਂ ਪੰਜਾਬੀ ‘ਚ ਪੀਐਚਡੀ ਕਰੇ ਬੰਦਿਆਂ ਦੇ ਬੌਧਿਕ ਪੱਧਰ ਤੋਂ ਵੀ ਕਿਤੇ ਉਤੇ ਹਨ। ਇਨ੍ਹਾਂ ਸਭ ਗੱਲਾਂ ਨੂੰ ਜੇਕਰ ਛੱਡ ਵੀ ਦੇਈਏ ਤਾਂ ਚਮਕੀਲੇ ਦੀ ਲੋਕਪ੍ਰਿਯਤਾ ਸਬੰਧੀ ਇਕ ਗੱਲ ਤਾਂ ਪੱਕੀ ਹੈ ਕਿ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਪੰਜਾਬੀ ਲੋਕ ਖਾਸ ਕਰ ਨੌਜਵਾਨ ਪੀੜ੍ਹੀ ਨੂੰ 80ਵੇਂ ਦਹਾਕੇ ਦੇ ਕਿਸੇ 5 ਪੰਜਾਬੀ ਗਾਇਕਾਂ ਦਾ ਨਾਂ ਪੁੱਛ ਲਵੋ ਤਾਂ ਸਭ ਚਮਕੀਲੇ ਦਾ ਨਾਂ ਜ਼ਰੂਰ ਲੈਣਗੇ।
ਮੈਂ 80ਵੇਂ ਦਹਾਕੇ ‘ਚ ਚਰਚਿਤ ਰਹੇ ਕੁਝ ਗਾਇਕਾਂ-ਗੀਤਕਾਰਾਂ ਦੀ ਭਾਵੇਂ ਇੰਟਰਵਿਊ ਕਰ ਸਕਿਆ ਹਾਂ ਪਰ ਮੈਨੂੰ ਇਸ ਗੱਲ ਦਾ ਅਫਸੋਸ ਰਹੇਗਾ ਕਿ ਜੇ ਅਮਰ ਸਿੰਘ ਚਮਕੀਲਾ ਨਾਲ ਗੱਲਾਂ ਹੋ ਜਾਂਦੀਆਂ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ। ਅੱਜ ਵੀ ਚਮਕੀਲੇ ਦੀ ਚਮਕ ਭੋਰਾ ਨਹੀਂ ਘਟੀ।
- ਨਰਿੰਦਰ ਪਾਲ ਸਿੰਘ ਜਗਦਿਓ

No comments:
Post a Comment