ਖੇੜੀ ਨੌਧ ਸਿੰਘ ਤੋਂ ਖੇੜੀ ਨੌਧ ਸਿੰਘ ਦਾ ਸਫਰ ਵਾਇਆ ਖੰਨਾ ਅਤੇ ਕੈਨੇਡਾ
ਸਰਦੂਲ ਸਿਕੰਦਰ ਦਾ ਜੀਵਨ ਸਫਰ ਖੇੜੀ ਨੌਧ ਸਿੰਘ ਤੋਂ ਸ਼ੁਰੂ ਹੋਇਆ। ਮਕਬੂਲੀਅਤ ਦੇ ਦਿਨਾਂ ਵਿਚ ਖੰਨਾ ਸ਼ਹਿਰ `ਚ ਆ ਕੇ ਘਰ ਪਾ ਲਿਆ ਅਤੇ ਫਿਰ ਖੰਨਾ ਤੋਂ ਕੈਨੇਡਾ ਜਾ ਵੱਸੇ। ਕੈਨੇਡਾ ਤੋਂ ਮੁੜ ਖੰਨਾ ਆ ਗਏ। ਉਨ੍ਹਾਂ ਦੁਨੀਆਂ ਦੇ ਉਹ ਸਾਰੇ ਮੁਲਕ ਘੁੰਮੇ ਜਿੱਥੇ-ਜਿੱਥੇ ਪੰਜਾਬੀ ਬੈਠੇ ਹਨ। ਪਰ ਆਪਣੀ ਜਨਮ ਭੂਮੀ ਖੇੜੀ ਨੌਧ ਸਿੰਘ ਅਤੇ ਕਰਮ ਭੂਮੀ ਖੰਨਾ ਨਾਲ ਉਨ੍ਹਾਂ ਦਾ ਪਿਆਰ ਅੰਤ ਤੱਕ ਬਣਿਆਂ ਰਿਹਾ। ਸਾਰੀ ਦੁਨੀਆਂ ਵੇਖ ਲੈਣ ਤੋਂ ਬਾਅਦ ਉਹ ਖੇੜੀ ਨੌਧ ਸਿੰਘ ਦੀ ਧਰਤੀ ਵਿਚ ਹੀ ਸਮਾ ਗਏ! ਖੰਨਾ `ਚ ਸ਼ਰਧਾਂਜਲੀ ਸਮਾਗਮ ਰੱਖਿਆ। ਇਹ ਸੱਚ ਹੈ ਕਿ ਜਿੱਥੇ ਬੰਦਾ ਬਚਪਨ ਤੇ ਜਵਾਨੀ ਦੇ ਦਿਨ ਗੁਜ਼ਾਰਦਾ ਹੈ ਓਸ ਜਗ੍ਹਾਂ ਨਾਲ ਮੋਹ ਅੰਤ ਤੱਕ ਬਣਿਆਂ ਰਹਿੰਦਾ ਹੈ। ਸਰਦੂਲ ਸਿਕੰਦਰ ਦਾ ਵੀ ਇਹੋ ਕਹਿਣਾ ਸੀ !
-----------------------
No comments:
Post a Comment