Saturday, April 16, 2016

ਹਾਲ-ਚਾਲ


ਸੱਜਣਾ ਆਪਣੇ ਬਾਰੇ ਦੱਸੀਂ,
ਹੋਰ ਕਿੱਦਾਂ ਨੇ ਸਾਰੇ ਦੱਸੀਂ। 

ਕੱਟ ਰਹੀ ਏ ਜ਼ਿੰਦਗੀ ਕਿੱਦਾਂ, 
ਹੁੰਦੇ ਕਿਵੇਂ ਗੁਜ਼ਾਰੇ ਦੱਸੀਂ।

ਅੱਜਕੱਲ੍ਹ ਲਾ ਲਏ ਡੇਰੇ ਕਿੱਥੇ?
ਉੱਥੇ ਕਿੱਦਾਂ, ਨਜ਼ਾਰੇ ਦੱਸੀਂ। 

ਮੇਰੀ ਭਟਕਣ ਕਿੱਥੇ ਮੁੱਕਣੀ! 
ਜੇ ਤੈਨੂੰ ਮਿਲੇ ਸਹਾਰੇ ਦੱਸੀਂ। 

ਸਾਡੇ ਸਾਂਝੇ ਸੁਪਨੇ ਸਾਂਭੇ ਨੇ ਮੈਂ, 
ਕਦੋਂ ਭਰਨੇ ਤੂੰ ਹੁੰਗਾਰੇ ਦੱਸੀਂ। 

ਮੈਂ ਤਾਂ ਅੱਜ ਵੀ ਉਵੇਂ ਹੀ ਹਾਂ, 
ਕੀ ਤੂੰ ਬਦਲੀ, ਮੁਟਿਆਰੇ ਦੱਸੀਂ?

ਪਿਆਰ 'ਚ ਨਹੀਂ ਮੁਕਾਬਲਾ ਹੁੰਦਾ, 
ਭਾਵੇਂ ਜਿੱਤੇ ਭਾਵੇਂ ਹਾਰੇ ਦੱਸੀਂ। 

ਰੂਹਦਾਰੀ ਦਾ ਸਾਥ ਏ ਸਾਡਾ,  
ਤੂੰ ਇਸ਼ਕੇ ਦੇ ਭਾਵੇਂ ਮਾਰੇ ਦੱਸੀਂ।

ਆਮ ਨੀਂ ਹੁੰਦੇ ਐਨ.ਪੀ. ਵਰਗੇ, 
ਨਾ ਲੋਕਾਂ ਨੂੰ ਆਪਣੇ ਬਾਰੇ ਦੱਸੀਂ।  

No comments: