ਅਚੇਤ ਤੇ ਸੁਚੇਤ ਮਨ ਵਿਚਕਾਰ
ਦਿਲ ਤੇ ਦਿਮਾਗ 'ਚ ਤਕਰਾਰ।
ਕਿੰਨਾ ਸਮਾਂ
ਅੰਦਰੋਂ-ਅੰਦਰ
ਇਹ ਭਟਕਣ, ਇਹ ਬੇਚੈਨੀ
ਪਿੱਛਾ ਨਹੀਂ ਛੱਡਦੀ।
ਰੂਹ ਦੀਆਂ ਗੱਲਾਂ
ਕੌਣ ਦਿਮਾਗ 'ਚ ਪਾਵੇ
ਦੁਨੀਆਂ ਦੀਆਂ ਰੀਤਾਂ
ਕੌਣ ਦਿਲ ਨੂੰ ਸਮਝਾਵੇ।
ਕਾਸ਼ !
ਮੈਂ ਕੋਈ ਜੋਗੀ ਹੁੰਦਾ।
ਬੇਫਿਕਰ ਬੇਪ੍ਰਵਾਹ ਹੁੰਦਾ
ਮਸਤ-ਮਲੰਗ
ਨਾ ਫਿਕਰ ਨਾ ਫਾਕਾ,
ਗੁਲਾਮ ਨਾ ਹੁੰਦਾ-
ਦਿਮਾਗ ਦਾ ਨਾ ਦਿਲ ਦਾ।
ਨਾ ਚੱਲਦੀ ਕਸ਼ਮਕਸ਼
ਨਾ ਭਟਕਣ ਕੋਈ ਹੁੰਦੀ,
ਰੂਹ ਦੀਆਂ ਮੰਨਦਾ
ਮਨ ਆਈਆਂ ਕਰਦਾ।
ਇਹ ਕਦੋਂ ਮੁੱਕੂ ਭਟਕਣ?
ਹੈ ਚੱਲਦੀ ਹੀ ਰਹਿੰਦੀ
ਕਸ਼ਮਕਸ਼ ਕਸ਼ਮਕਸ਼
ਅੰਦਰ ਹੀ ਅੰਦਰ !
No comments:
Post a Comment