ਤੇਰੇ ਅੱਗੇ ਕਾਹਦੀ ਅਣਖ, ਕਾਹਦੀ ਆਕੜ, ਕਾਹਦਾ ਹੱਠ-ਹੰਕਾਰ,
ਤੇਰੇ ਨਾਲ ਨਾ ਕੋਈ ਰੋਸਾ ਨਾ ਕੋਈ ਗੁੱਸਾ ਬਸ ਪਿਆਰ ਹੀ ਪਿਆਰ।
ਅਕਲੋਂ ਬਾਹਰ ਦੀ ਹੋ ਗਈ ਗੱਲ ਇਹ, ਕੌਣ ਉਠਾਵੇ ਆ ਕੇ ਮੈਨੂੰ,
ਕਿ ਗੂੜ੍ਹੀ ਨੀਂਦਰ ਰਾਤੀਂ ਸੁੱਤੇ ਪਏ ਦੀ ਅੱਖ ਖੁੱਲ੍ਹਦੀ ਹੈ ਇਕ ਵਾਰ।
ਹਰ ਪਲ ਹਰ ਦਿਨ ਸਾਲ-ਦਰ-ਸਾਲ ਗੱਲਾਂ ਕੀ-ਕੀ ਯਾਦ ਰਹਿੰਦੀਆਂ?
ਕੁਝ ਮੋਹ ਦੀਆਂ ਗੱਲਾਂ, ਚੋਹਲ-ਮੋਹਲ ਜਾਂ ਯਾਦ ਰਹਿੰਦਾ ਤਕਰਾਰ।
ਇਕ ਤੂੰ, ਫੇਰ ਨੀਂਦ, ਇਕਾਂਤ ਤੀਜਾ ਅਤੇ ਚੌਥਾ ਪੜ੍ਹਨਾ-ਲਿਖਣਾ,
ਤੇ ਜਾਂ ਫੇਰ ਮੈਨੂੰ ਹੀਰ ਸਲੇਟੀਏ ਪਸੰਦ ਹੈ ਸ਼ਨੀਵਾਰ ਤੇ ਐਤਵਾਰ।
ਮੇਰੀਆਂ ਪੱਗਾਂ ਗੂੜ੍ਹੇ-ਗੂੜ੍ਹੇ ਰੰਗ ਦੀਆਂ, ਰੰਗ ਤੇਰੇ ਸੂਟਾਂ ਦੇ ਸ਼ੋਖ-ਸ਼ੋਖ,
ਬਣ ਕੇ ਗੱਭਰੂ ਗੁਲਾਬ ਜਿਹਾ ਰਹਿੰਦਾ ਤੇ ਤੂੰ ਤਿਤਲੀ ਜਿਹੀ ਨਾਰ !
ਨਹੀਂ ਪਤਾ ਰੀਤੀਆਂ-ਰਿਵਾਜਾਂ ਬਾਰੇ ਬਹੁਤਾ, ਨਾ ਹੀ ਜਾਣਾ ਰਿਸ਼ਤੇ,
ਪਤਾ ਨਹੀਂ ਤੇਰਾ ਤਾਂ ਮੈਂ ਕੀ ਲੱਗਦਾ ਹਾਂ ਪਰ ਤੂੰ ਏ ਮੇਰੀ ਰੂਹਦਾਰ ।
ਰਹੀਏ ਦੋਵੇਂ ਜਿੱਥੇ ਮਰਜੀ ਆਪਾਂ ਅਤੇ ਮਿਲੀਏ ਭਾਵੇਂ ਕਦੇ ਵੀ ਨਾ,
ਖੁਸ਼ ਰਹੇ ਸਦਾ ਤੂੰ, ਆਬਾਦ ਰਹੇ ਤੈਨੂੰ ਨਵਾਂ ਸਾਲ ਮੁਬਾਰਕ ਯਾਰ।

No comments:
Post a Comment