Tuesday, July 3, 2012

ਵੱਖਰੀ ਜਿਹੀ ਗੱਲ (vakhri jahi gal)


(ਮਤਲਬ-ਰਹਿਤ ਤੁਕਬੰਦੀ) 

ਉਹਦੀ ਗੋਰੀ ਚਮੜੀ ਦਿਲ ਕਾਲਾ, 
ਲਾਲ ਬੁੱਲ੍ਹ ਉੱਤੇ ਤਿਲ ਕਾਲਾ, 
ਕਾਲੇ ਕੱਪੜੇ ਕਾਲੀਆਂ ਜ਼ੁਲਫਾਂ, 
ਮੇਰੇ ਵਰਗਾ ਗਿਆ ਮਿਲ ਕਾਲਾ।

ਸ਼ਰੇਆਮ ਉਮੀਦਾਂ ਤੋੜਦੀ ਹੈ, 
ਸਾਬੋਤਾਜ  ਦਾ ਏ ਸਕਿੱਲ ਵਾਲ੍ਹਾ, 
ਫੋਟੋਆਂ ਖਿਚਾਉਣ ਦਾ ਸ਼ੌਕ ਰੱਖਦੀ, 
ਪੋਜ਼  ਬਣਾਉਂਦੀ ਏ ਕਿੱਲ ਵਾਲ੍ਹਾ, 
ਉਹਨੇ ਚੱਕਰ ਐਸਾ ਚਲਾਇਆ ਸੀ, 
ਐਨ.ਪੀ. ਵੀ ਗਿਆ ਹਿੱਲ ਵਾਲ੍ਹਾ।

ਦੇ ਗੇੜੇ 'ਤੇ ਗੇੜਾ ਰੱਖਿਆ, 
ਰੱਖੀ ਰੂਟੀਨ 'ਚ ਕਦੇ ਨਾ ਢਿੱਲ ਲਾਲਾ, 
'ਧੱਕੇਸ਼ਾਹੀ' ਨੂੰ 'ਹੱਕ' ਕਹਿ ਦਿੰਦੀ, 
ਕਹਿੰਦੀ ਚੰਗਾ ਲੱਗਦੈ ਥਰਿੱਲ ਲਾਲਾ, 
ਹੋਵਾਂ ਬਰੀ ਜੇ ਐਸੇ ਇਸ਼ਕ ਵਿਚੋਂ, 
ਮਿਲ ਬਹਿ ਕੇ ਮਾਰਾਂਗੇ ਚਿੱਲ ਲਾਲਾ।  

- ਨਰਿੰਦਰ ਪਾਲ ਸਿੰਘ ਜਗਦਿਓ  

No comments: