Friday, January 20, 2012

ਪੈਸਾ

ਸਭ ਵਿਕ ਗਏ ਪਲ ਨਾ ਲਾਇਆ,
ਕੱਢ ਕੇ ਜਦ ਉਸ ਪੈਸਾ ਵਿਖਾਇਆ।

ਈਮਾਨ ਡੋਲ ਗਏ ਜ਼ਮੀਰਾਂ ਹਿੱਲੀਆਂ,
ਅਣਖ ਵਾਲਾ ਵੀ ਫਿਰੇ ਲਲਚਾਇਆ।

ਤੇਰਾ ਵੀ ਕੋਈ ਕੀ ਕਰੇ ਭਰੋਸਾ,
ਲੀਡਰਾਂ ਵਾਂਗੂੰ ਤੂੰ ਤਾਂ ਹੱਥ ਹਿਲਾਇਆ।

ਵੋਟਾਂ ਵਾਲੇ ਦਿਨ ਨੇ ਓਏ ਸੱਜਣਾਂ,
ਤਾਂ ਹੀ ਸਾਨੂੰ ਤੂੰ ਹੱਸ ਕੇ ਬੁਲਾਇਆ।

ਕਰੇਗਾ ਤਰੱਕੀ ਇਕ ਦਿਨ ਮਿੱਤਰਾ,
ਤੂੰ ਦਿਲ ਦੀ ਥਾਂ ਵੀ ਦਿਮਾਗ ਹੀ ਪਾਇਆ।

ਕੀ ਕਰਨਾ ਏ ਸੱਚ ਨੂੰ ਐਨ.ਪੀ.,
ਜੇ ਝੂਠ ਨੇ ਉਹਨੂੰ ਟੀਸੀ ਪਹੁੰਚਾਇਆ।

- ਨਰਿੰਦਰ ਪਾਲ ਸਿੰਘ ਜਗਦਿਓ

No comments: