Friday, October 7, 2011

ਸਾਲ (saal)


ਵਾਹ ਜੀ ਵਾਹ, ਇਹ ਕੈਸੀ ਹੋ ਰਹੀ ਹੈ ਕਮਾਲ!,
ਐਵੇਂ ਦਿਨਾਂ ‘ਚ ਲੰਘੀ ਜਾਂਦੇ ਨੇ ਸਾਲਾਂ ਦੇ ਸਾਲ।

ਹਾਲੇ ਕੱਲ੍ਹ ਦੀ ਗੱਲ ਹੀ ਲੱਗਦੀ ਇਹ ਜਨਾਬ,
ਗੱਲ-ਗੱਲ ‘ਤੇ ਤੂੰ ਕਰਦੀ ਸੀ ‘ਗੀ ਕਿੰਨੇ ਹੀ ਸਵਾਲ।

ਮੁੜ ਨਾ ਜੁੜੀਆਂ ਰਿਸ਼ਤੇ ਵਿਚ ਆਈਆਂ ਜੋ ਤਰੇੜਾਂ,
ਜੁੜ ਜਾਂਦੇ ਦਿਲ, ਸਕਾਰਾਤਮਕ ਰੱਖਦੀ ਜੇ ਉਹ ਖਿਆਲ।

ਉਹ ਰੁੱਖ ਉਦੋਂ ਦੇ ਹੀ ਖੜ੍ਹੇ ਉਦਾਸ-ਉਦਾਸ ਜਿਹੇ,
ਸਾਲਾਂ ਪਹਿਲਾਂ ਜਿਨ੍ਹਾਂ ਦੇ ਥੱਲੇ ਸਾਂਝੇ ਕਰਦੇ ਸੀ ਆਪਾਂ ਹਾਲ।

ਮੋਬਾਇਲ ਅਤੇ ਫੇਸਬੁੱਕ ਦੇ ਵਾਲਾ ਦੌਰ ਹੈ ਚੱਲਦਾ,
ਕੋਈ ਨਾ ਵਟਾਉਂਦਾ ਅੱਜਕੱਲ੍ਹ ਮੁੰਦੀ,ਛੱਲਾ ਅਤੇ ਰੁਮਾਲ।

ਨਿੱਤ ਨਵੀਆਂ ਖੋਜਾਂ ਪਰ ਕੁਦਰਤ ਦੇ ਅੱਗੇ ਬੇਵੱਸ ਬੰਦਾ,
ਉਜਾੜ ਦਿੰਦੇ ਜੇ ਆ ਜਾਵਣ ਕਿਤੇ ਹੜ੍ਹ, ਹਨ੍ਹੇਰੀ ਜਾਂ ਭੂਚਾਲ।

ਗੌਲਦੇ ਨਹੀਂ ਸੀ ਉਮਰਾਂ ਬਾਰੇ ਹੁਣ ਤੱਕ ਭੋਰਾ ਭਰ ਵੀ,
ਚਿੰਤਾ ਹੋ ਗਈ ਦੇਖੇ ਦਾੜ੍ਹੀ ਵਿਚ ਜਦ ਚਿੱਟੇ ਵਾਲ।

ਕਦੇ ਜਲੰਧਰ ਕਦੇ ਨੋਇਡਾ ਕਦੇ ਚੰਡੀਗੜ੍ਹ ‘ਚ ਡੇਰੇ,
ਅੱਜਕੱਲ੍ਹ ਸ਼ਹਿਰ ਲੁਧਿਆਣੇ ਨੌਕਰ ਲੱਗਿਆ ਨਰਿੰਦਰ ਪਾਲ।

ਨਰਿੰਦਰ ਪਾਲ ਸਿੰਘ ਜਗਦਿਓ

No comments: