Thursday, February 10, 2011

FACEBOOK

ਸਾਂਭਿਆਂ ਪਿਆ ਮੈਂ ਉਹਦਾ ਇਕ-ਇਕ ਅੱਖਰ,

ਲਿਖਿਆ ਕਰਦੀ ਸੀ ਉਹ ਮੈਨੂੰ ਚਿੱਠੀਆਂ ਅਕਸਰ।

ਜਦੋਂ ਵੀ ਪੜ੍ਹਾਂ ਖਤ ਅੱਖਾਂ ਅੱਗੇ ਉਹਦੀ ਤਸਵੀਰ ਬਣ ਜਾਂਦੀ,

ਕੀ ਹੋਇਆ ਅੱਜ ਕੋਲ ਨਹੀਂ ਪਰ ਯਾਦਾਂ ‘ਚ ਸਦਾ ਹਾਜ਼ਰ।

ਲਿਖਾਵਟ ਤੋਂ ਲੱਗ ਜਾਂਦੀ ਏ ਮਨ ਦੀ ਗੱਲ ਪਤਾ,

ਸੋਹਣੇ ਸ਼ਬਦਾਂ ਦਾ ਸਿੱਧਾ ਹੁੰਦਾ ਏ ਦਿਲ ਉੱਤੇ ਅਸਰ।

ਜਦੋਂ ਵੀ ਤੱਕਦੈ ਕੋਈ ਮਹਿਬੂਬ ਦੇ ਖਤ ਅਤੇ ਨਿਸ਼ਾਨੀਆਂ,

ਚੜ੍ਹਿਆਂ ਸਾਲ ਉੱਨੀਵਾਂ ਲੱਗਦੈ ਭਾਵੇਂ ਹੋਵੇ ਕੋਈ ਵੀ ਉਮਰ।

ਕਈ ਦਿਨ ਸਕੀਮਾਂ ਬਣਦੀਆਂ ਖਤ ‘ਚ ਕੀ ਲਿਖਣਾ ਕਿਵੇਂ ਘੱਲਣਾ,

ਧੁਕਧੁਕੀ ਜਿਹੀ ਲੱਗਦੀ ਸਾਹਮਣੇ ਆਉਂਦੀ ਸੀ ਉਹ ਜਿਸ ਅਵਸਰ।

ਅੱਜ ਆਖ ਦਿੰਦੇ ਨੇ ਐਸ.ਐਮ.ਐਸ. ਜਾਂ ਮੇਲ ਕਰ ਦੇਵੀਂ,

ਚੱਕ ਦਿੱਤਾ ਏ ਫੇਸਬੁੱਕ ਨੇ ਮੁੰਡੇ-ਕੁੜੀਆਂ ਦਾ ਸਭ ਡਰ।

-- ਨਰਿੰਦਰ ਪਾਲ ਸਿੰਘ --

1 comment:

Yadwinder Singh Kalsi said...

sachi gall aa 22