Saturday, September 24, 2016

ਮੇਰੇ ਵਰਗੀ


ਨਿੱਕੀ ਜਿਹੀ ਜਾਨ, 
ਕਿੰਨੀਆਂ ਗੱਲਾਂ ਕਿੰਨੇ ਸਵਾਲ, 
ਸਿਆਣੀ ਵੀ, ਸ਼ਰਾਰਤੀ ਵੀ-
ਤੇ ਕਿੰਨੀ ਹੀ ਚਲਾਕ। 
ਉਹ ਦਾ ਬਚਪਨ, 
ਮੇਰਾ ਜਾਪਦਾ ਏ।
ਉਹ ਮੇਰੀ ਵਰਗੀ ਹੈ।
ਅੰਮੀ ਦੱਸਦੀ ਹੁੰਦੀ ਏ-
ਮੈਂ ਬੜਾ ਸ਼ਰਾਰਤੀ ਸਾਂ,
ਮੁੰਡਿਆਂ ਦਾ ਮੋਢੀ,
ਮੈਂ ਮੋਨੀਟਰ, ਕੈਪਟਨ ਹੁੰਦਾ ਸੀ। 
ਉਹ ਮੇਰੇ ਵਰਗੀ ਹੈ!
ਨਹੀਂ, ਮੇਰੇ ਤੋਂ ਭੋਰਾ ਉੱਪਰ 
ਸਿਆਣਪ ਵੀ ਜ਼ਿਆਦਾ-
ਤੇ ਇੱਲਤੀ ਵੀ। 
ਨੱਠੀ-ਭੱਜੀ ਫਿਰਦੀ ਹੈ,
ਹੱਸਦੀ-ਖੇਡਦੀ ਤੇ 
ਐਕਟਿੰਗ ਕਰਦੀ, ਰੀਸਾਂ ਲਾਹੁੰਦੀ।
ਕਿੰਨੀਆਂ ਹੀ ਮੰਗਾਂ-
ਮੰਨਵਾਂ ਲੈਂਦੀ ਹੈ,
ਰੁੱਸ ਕੇ, ਪਿਆਰ ਨਾਲ
ਸੱਚੀਂ, ਉਹ ਬਿਲਕੁਲ ਮੇਰੇ ਵਰਗੀ ਹੈ। 
ਨਹੀਂ, ਮੇਰੇ ਤੋਂ ਭੋਰਾ ਉੱਪਰ-
ਉਹ ਬਿਲਕੁਲ ਨਿਆਰੀ, 
ਵੱਖਰੀ ਤੇ ਅੱਲਗ ਹੈ।
ਕਿਉਂ ਕਿ 
ਉਹ ਰੀਤਾਂ, ਰਿਵਾਜਾਂ ਤੋਂ ਉਲਟ
'ਨਵ-ਰੀਤ' ਹੈ। 

No comments: