Wednesday, May 27, 2009
ਇਹ ਕੈਸੀ ਰੁੱਤ ਆਈ !
ਪਹਿਲਾ ਦਹਿਸ਼ਤੀ ਮਾਹੌਲ ਅਸੀਂ ਬੰਗਾ ਸ਼ਹਿਰ ‘ਚ ਦੇਖਿਆ, ਰਾਤੀਂ ਇਕ-ਡੇਢ ਵਜੇ ਦੇ ਕਰੀਬ। 50-60 ਦੇ ਕਰੀਬ ਮੁੰਡੇ ਸੜਕ ‘ਤੇ ਘੁੰਮ ਰਹੇ ਸਨ। ਹੱਥਾਂ ‘ਚ ਲਾਠੀਆਂ, ਡੰਡੇ, ਹਾਕੀਆਂ ਅਤੇ ਕਈਆਂ ਕੋਲ ਕਿਰਪਾਨਾਂ ਵੀ। ਗੁੱਸੇ ਨਾਲ ਭਰੇ-ਪੀਤੇ। ਬਹੁਤੇ ਵਾਹਨ ਉਨ੍ਹਾਂ ਨੂੰ ਦੇਖਕੇ ਵਾਪਸ ਹੋ ਰਹੇ ਸੀ। ਸੜਕ ‘ਤੇ ਟਾਇਰ ਵੀ ਧੁਖ ਰਹੇ ਸਨ। ਅਸੀਂ ਕੁਝ ਸ਼ਾਰਟ ਕੈਮਰੇ ‘ਚ ਰਿਕਾਰਡ ਕੀਤੇ ਅਤੇ ਅੱਗੇ ਲੰਘ ਗਏ। ਫਗਵਾੜਾ ਬਾਈਪਾਸ ਤੋਂ ਜਿਸ ਸਮੇਂ ਅਸੀਂ ਲੰਘੇ ਚੁੱਪ-ਚਾਂ ਅਤੇ ਸ਼ਾਂਤੀ ਪਸਰੀ ਹੋਈ ਸੀ। ਪਰ ਆਸੇ-ਪਾਸੇ ਜੋ ਖੰਡਾਰਾ ਪਿਆ ਹੋਇਆ ਸੀ, ਉਹ ਬਿਆਂ ਕਰਦਾ ਸੀ ਕਿ ਕੁਝ ਸਮਾਂ ਪਹਿਲਾਂ ਇੱਥੇ ਕੀ ਹਾਲਾਤ ਰਹੇ ਹੋਣਗੇ। ਥਾਂ-ਥਾਂ ਇੱਟਾਂ-ਪੱਥਰ ਅਤੇ ਭੰਨ-ਤੋੜ ਕੀਤੀ ਪਈ ਸੀ। ਲੈ, ਹਾਲੇ ਨੁਕਸਾਨ ਦੀਆਂ ਗੱਲਾਂ ਹੀ ਕਰ ਰਹੇ ਸੀ ਕਿ ਸੜਕ ਦੇ ਇੱਕ ਪਾਸੇ ਧੁਖ ਰਹੀ ਸਰਕਾਰੀ ਬੱਸ ਅਤੇ ਦੂਸਰੇ ਬੰਨੇ ਇੱਕ ਹੋਰ ਭੰਨੀ ਬੱਸ ‘ਤੇ ਨਿਗ੍ਹਾਂ ਪੈ ਗਈ।
ਜਿਉਂ ਹੀ ਚਹੇੜੂ, ਲਵਲੀ ਯੂਨੀਵਰਸਿਟੀ ਕੋਲ ਪਹੁੰਚੇ ਪੰਜਾਬ ਰੋਡਵੇਜ਼ ਬਟਾਲਾ ਡਿਪੂ ਦੀ ਬੱਸ ਕੋਲੇ ਰੰਗੀਂ ਬਣੀ ਖੜ੍ਹੀ ਸੀ ਅਤੇ ਲਪਟਾਂ ਹਾਲੇ ਵੀ ਨਿਕਲ ਰਹੀਆਂ ਸੀ। ਡਰਾਇਵਰ ਤੇ ਕੰਡਕਟਰ ਨੇ ਦੱਸਿਆ ਕਿ ਦੋ ਕੁ ਘੰਟੇ ਪਹਿਲਾਂ ਬੱਸ ‘ਚੋਂ ਸਵਾਰੀਆਂ ਨੂੰ ਉਤਾਰ ਕੇ ‘ਮੁੰਡਿਆਂ’ ਨੇ ਅੱਗ ਲਾ ਦਿੱਤੀ। ਉਨ੍ਹਾਂ ਨੂੰ ਕੋਈ ਸਾਮਾਨ ਵੀ ਨਹੀਂ ਕੱਢਣ ਦਿੱਤਾ, ਸਭ ਸਵਾਹ ਹੋ ਚੁੱਕਾ ਸੀ। ਚਹੇੜੂ ਤੋਂ ਜਲੰਧਰ ਤੱਕ ਦਾ ਰਸਤਾ ‘ਤਬਾਹੀ ਸੀ ਤਬਾਹੀ’। ਕਈ ਵਾਹਨ ਫੂਕ ਸੁੱਟੇ ਸੀ ਭੀੜ ਨੇ। ਸੜਕ ਦੇ ਦੋਵੇਂ ਪਾਸੀਂ ਖੰਡਾਰਾ ਪਿਆ ਪਿਆ ਸੀ। ਭੀੜ ਦੀ ਕੋਈ ਸੋਚ ਨਹੀਂ ਹੁੰਦੀ ! ਇਹੀ ਸੋਚ ਰਿਹਾ ਸੀ। ਘੱਟੋ-ਘੱਟ 12-15 ਵੱਡੇ-ਛੋਟੇ ਵਾਹਨ ਤਾਂ ਮੈਂ ਖੁਦ ਆਪਣੇ ਅੱਖੀਂ ਦੇਖੇ, ਜੋ ਕੰਡਮ ਕੀਤੇ ਖੜ੍ਹੇ ਸੀ। ਬਾਕੀ ਸੁਣੀਆਂ-ਸੁਣਾਈਆਂ ਗੱਲਾਂ ਤਾਂ ਹੈਰਾਨੀ ‘ਚ ਹੋਰ ਵਾਧਾ ਕਰ ਰਹੀਆਂ ਸਨ। ‘ਭੀੜ’ ਨੇ ਜੀ।ਟੀ. ਰੋਡ ਦੇ ਦੋਵੇਂ ਪਾਸੇ ਕਹਿਰ ਢਾਹਿਆ ਪਿਆ ਸੀ। ਇਹ ਕੈਸਾ ਰੋਸ ਬਈ!
ਜਦੋਂ ਅਸੀਂ ਜਲੰਧਰ ਪੁੱਜੇ ਤਾਂ ਕਈ ਥਾਈਂ ਸੜਕਾਂ ਵਿਚਕਾਰਲੀ ਰੇਲਿੰਗ ਜੜ੍ਹੋਂ ਪੁੱਟਕੇ ਧਰਤੀ ‘ਤੇ ਸੁੱਟੀ ਪਈ ਸੀ। ਸੜਕਾਂ ਕਿਨਾਰੇ ਲੱਗਿਆ ਕੋਈ ਵੀ ਪੋਸਟਰ ਸਾਬਤ-ਸਬੂਤਾ ਨਹੀਂ ਸੀ। ਥਾਂ-ਥਾਂ ਖਿਲਾਰਾ! ਟੁੱਟ-ਭੰਨ, ਤਬਾਹੀ, ਜਿੰਨਾ ਨੁਕਸਾਨ ਹੋ ਸਕੇ ਉਨ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ਹਿਰ ਦਾ ਗੇੜਾ ਕੱਢਿਆ। ਆਪਣੇ ਪੜ੍ਹਾਈ ਦੇ ਅਤੇ ਜਲੰਧਰ ਨੌਕਰੀ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕਰ ਰਿਹਾ ਸੀ ਪਰ ਉਸ ਸਮੇਂ ਦੇ ਜਲੰਧਰ ਅਤੇ ਇਸ ਵਾਲੇ ਜਲੰਧਰ ਦਾ ਸੁਭਾਅ …… ਇਹ ਉਹੀ ਸ਼ਹਿਰ ਐ?
ਮੇਰਾ ਮੂਡ ਵਾਰ-ਵਾਰ ਨਕੋਦਰ ਰੋਡ ‘ਤੇ ਬੂਟਾ ਮੰਡੀ ਵੱਲ ਜਾਣ ਦਾ ਬਣ ਰਿਹਾ ਸੀ। ਰਾਤ ਦੇ ਤਿੰਨ-ਸਾਢੇ ਤਿੰਨ ਦਾ ਸਮਾਂ ਹੋਵੇਗਾ। ਜਿਉਂ ਹੀ ਅਸੀਂ ਵਾਲਮਿਕ ਭਵਨ ਵਾਲੀ ਸੜਕ ਤੋਂ ਅੱਗੇ ਵਧੇ ਨਕੋਦਰ ਚੌਂਕ ‘ਚ ਹੀ ਪੁਲਿਸ ਵਾਲਿਆਂ ਨੇ ਰੋਕ ਲਿਆ। ਕਹਿੰਦੇ ਇਸ ਸੜਕ ‘ਤੇ ਕਰਫਿਊ ਦੀ ਸਖਤਾਈ ਰੱਖਣ ਦੇ ਸਖਤ ਆਦੇਸ਼ ਨੇ। ਨਾਕੇ ਤੋਂ ਅੱਗੇ ਦਾ ਸਾਰਾ ਇਲਾਕਾ ਫੌਜ ਹਵਾਲੇ ਐ। ਥੋੜ੍ਹਾ ਚਿਰ ਖੜ੍ਹ ਕੇ ਉਨ੍ਹਾਂ ਨਾਲ ਗੱਲਾਂਬਾਤਾਂ ਕੀਤੀਆਂ ਤਾਂ ਉਹ ਮੰਨ ਗਏ ਕਿ ਥੋੜ੍ਹਾ ਅੱਗੇ ਤੱਕ ਜਾ ਕੇ ਦੇਖ ਆਓ। ਉਸ ਨਾਕੇ ਤੋਂ ਜਿਉਂ ਹੀ ਗੱਡੀ ਅੰਦਰ ਵਾੜੀ ਤਾਂ ਆਸਾ-ਪਾਸਾ ਇੰਝ ਬਿਖਰਿਆ ਪਿਆ ਸੀ ਜਿਵੇਂ ਕਿਸੇ ਐਕਸ਼ਨ ਫਿਲਮ ਦੇ ਲੜਾਈ ਵਾਲੇ ਸੀਨ ਤੋਂ ਬਾਅਦ ਸਬਜ਼ੀ ਮੰਡੀ ‘ਚ ਖਿਲਾਰਾ ਪਿਆ ਹੁੰਦਾ ਏ। ਮਾਰਬਲ ਦੀਆਂ ਦੁਕਾਨਾਂ ਦੇ ਬਾਹਰ ਪਿਆ ਸਾਰਾ ਪੱਥਰ ਛੋਟੇ-ਛੋਟੇ ਟੁਕੜਿਆਂ ਦੇ ਰੂਪ ‘ਚ ਸੜਕਾਂ ‘ਤੇ ਪਿਆ ਸੀ। ਥੋੜ੍ਹਾ ਅੱਗੇ ਖਰਬੂਜ਼ਿਆ ਦੇ ਭਰੇ ਇਕ ਟਰੱਕ ਨੂੰ ਅੱਗ ਲਾਈ ਪਈ ਸੀ। ਖਰਬੂਜ਼ਿਆ ਦੀ ਸੁਗੰਧ ਪੂਰੀ ਫਿਜ਼ਾ ‘ਚ ਖਿਲਰੀ ਹੋਈ ਸੀ। ਅੱਗੇ-ਅੱਗੇ ਫੌਜੀ ਜਵਾਨਾਂ ਦਾ ਭਰਿਆ ਇਕ ਟਰੱਕ ਜਾ ਰਿਹਾ ਸੀ। ਜਿਉਂ ਹੀ ਅਗਲੇ ਚੌਂਕ ‘ਚ ਪੁੱਜੇ ਹਨੇਰਾ ਹੀ ਹਨੇਰਾ ਅਤੇ ਫੌਜੀਆਂ ਨਾਲ ਭਰੇ 3-4 ਟਰੱਕ ਖੜ੍ਹੇ ਸੀ। ਸਾਡੇ ਖੜ੍ਹੇ-ਖੜ੍ਹੇ ਇੰਨੇ ਹੀ ਟਰੱਕ ਹੋਰ ਵੀ ਲੰਘੇ। ਉੱਥੋਂ ਅਸੀਂ ਖੱਬੇ ਹੱਥ ਨੂੰ ਮੁੜ ਗਏ ਮਾਡਲ ਟਾਊਨ ਵੱਲ ਨੂੰ। 4 ਕੁ ਵੱਜ ਗਏ ਸੀ। ਕੋਈ ਹੋਟਲ ਦਾ ਕਮਰਾ ਲਿਆ ਨਹੀਂ। ਡੀ।ਸੀ. ਦਫਤਰ ਦੇ ਸਾਹਮਣੇ ‘ਟ੍ਰਿਬਿਊਨ ਦੇ ਆਫਿਸ’ ਅੱਗੇ ਗੱਡੀ ਖੜ੍ਹਾ ਕੇ ਦੋ ਘੜੀ ਸੌਂ ਗਏ। ਇਹ ਵੀ ਕੋਈ ਸੌਣਾ ਸੀ ਭਲਾ!
ਸਵੇਰੇ 6 ਕੁ ਵਜੇ ਦਫਤਰੋਂ ਫੋਨ ਆਉਣ ‘ਤੇ ਜਾਗ ਖੁੱਲ੍ਹ ਗਈ। ਬਾਹਰ ਲੋਕ ਸੈਰ ਕਰ ਰਹੇ ਸੀ ਅਤੇ ਬੱਚੇ ਸਕੂਲ ਜਾਣ ਲਈ ਖੜ੍ਹੇ ਸੀ। ਸਵੇਰ ਆਮ ਵਰਗੀ ਹੀ ਲੱਗ ਰਹੀ ਸੀ। ਨਜ਼ਦੀਕ ਹੀ ਇਕ ਟੂਟੀ ਤੋਂ ਮੂੰਹ-ਹੱਥ ਧੋ ਕੇ ਪੱਗ ਠੀਕ ਕੀਤੀ ਅਤੇ ਚੰਡੀਗੜ੍ਹੋਂ ਨਾਲ ਆਏ ਰਿਪੋਰਟਰਾਂ ਨੂੰ ਫੋਨ ਕਰਕੇ ਉਨ੍ਹਾਂ ਕੋਲ ਹੋਟਲ ‘ਚ ਪਹੁੰਚ ਗਏ, ਤਰੋ-ਤਾਜ਼ਾ ਹੋਣ ਲਈ। 7 ਵਜੇ ਤੋਂ ਲਗਾਤਾਰ ਫੋਨ ਖੜਕਣਾ/ਕਰਨਾ ਸ਼ੁਰੂ ਹੋ ਗਿਆ। ਕਦੇ ਕਿਸੇ ਰਿਪੋਰਟਰ ਦਾ, ਕਿਸੇ ਦੋਸਤ ਦਾ, ਦਫਤਰੋਂ……… ਹੈਲੋ, ਹੈਲੋ !!! ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਫਿਲੌਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ‘ਮਾੜੀਆਂ’ ਖਬਰਾਂ ਮਿਲ ਰਹੀਆਂ ਸੀ। ਜਦੋਂ ਸਾਢੇ ਕੁ ਅੱਠ ਵਜੇ ਹੋਟਲ ਤੋਂ ਬਾਹਰ ਨਿਕਲੇ ਤਾਂ ਢਾਈ ਘੰਟੇ ਪਹਿਲਾਂ ਨਾਲੋਂ ਮਾਹੌਲ ਬਿਲਕੁਲ ਵੱਖਰਾ ਸੀ। ਇਸ ਤਰ੍ਹਾਂ ਦਾ ਮਾਹੌਲ ਮੈਂ ਜਲੰਧਰ ‘ਚ ਕਦੇ ਵੀ ਨਹੀਂ ਦੇਖਿਆ ਸੀ। ਬੀ ਐਮ ਸੀ ਚੌਂਕ ‘ਚ ਪੁਲਿਸ ਹੀ ਪੁਲਿਸ! ਹਰ ਚੌਂਕ, ਸੜਕ ‘ਤੇ ‘ਪਹਿਰੇਦਾਰ’!
ਸ਼ਹਿਰ ਦਾ ਚੱਕਰ ਮਾਰਨ ਲਈ ਜੇਲ੍ਹ ਰੋਡ ਵੱਲ ਨੂੰ ਤੁਰ ਪਏ। ਉੱਧਰ ਇਹ ਵੇਖ ਕੇ ਕਾਫੀ ਵਧੀਆਂ ਲੱਗਾ ਕਿ ਗੁਰੁ ਰਵਿਦਾਸ ਦੇ ਮੰਦਰ ਅੱਗੇ ਸੜਕ ‘ਤੇ ਹੀ ਕਈ ਟੋਲੀਆਂ ‘ਚ ਮੁੰਡੇ ਕ੍ਰਿਕਟ ਖੇਡ ਰਹੇ ਸੀ। ਕਰਫਿਊ ਤੋਂ ਅਭਿੱਜ। ਕਈ ਰਾਹਗੀਰਾਂ ਨੇ ਆਪਣੇ ਦੁੱਖ ਵੀ ਸਾਂਝੇ ਕੀਤੇ, ਇਸ ਕਾਰੇ ਨੂੰ ਮੰਦਭਾਗਾ ਆਖਿਆ। ਉੱਥੇ ਖੜ੍ਹੇ ਹੀ ਸੀ ਕਿ ਇਕ ਸਾਥੀ ਰਿਪੋਰਟਰ ਦਾ ਫੋਨ ਆ ਗਿਆ ਕਿ ਭੀੜ ਨੇ ਮਕਸੂਦਾ ਪੁਲਿਸ ਚੌਂਕੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਏ। ਜਿੱਥੇ ਖੜ੍ਹੇ ਸੀ ਉਹ ਰਸਤਾ ਸਿੱਧਾ ਮਕਸੂਦਾ ਹੀ ਜਾਂਦਾ ਸੀ। ਜਿਉਂ ਹੀ ਉੱਥੇ ਪੁੱਜੇ ਹਾਹਾਕਾਰ ਮਚੀ ਹੋਈ ਸੀ। ਥਾਣੇ ਬਾਹਰ ਖੜ੍ਹੀਆਂ ਕਾਰਾਂ ਨੂੰ ਅੱਗ ਲਾਈ ਹੋਈ ਸੀ ਪਰ ਇਹ ਕਾਫੀ ਧੀਮੀ ਸੀ। ਬਹੁਤ ਵੱਡੀ ਗਿਣਤੀ ‘ਚ ਫੌਜ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਆਈ।ਜੀ., ਡੀ.ਸੀ., ਐਸ.ਐਸ.ਪੀ., ਫੌਜ ਦੇ ਅਫਸਰ ਅਤੇ ਹੋਰ ਅਧਿਕਾਰੀ ਇੱਥੇ ਮੌਜੂਦ ਸੀ। ਭੀੜ ਲਾਂਬੜਾਂ ਪਿੰਡ ਵੱਲ ਨੂੰ ਭੱਜ ਗਈ ਸੀ। ਕੁਝ ਕੁ ਹੜਦੁੰਗਕਾਰੀ ਪੁਲਿਸ ਅੜਿੱਕੇ ਆ ਗਏ ਸੀ, ਜਿਨ੍ਹਾਂ ਦੀ ਉਮਰ ਮਸਾਂ 13 ਤੋਂ 16 ਸਾਲ ਵਿਚਕਾਰ ਹੋਵੇਗੀ।
ਦੁਪਹਿਰ ਤੱਕ ਸ਼ਹਿਰ ‘ਚ ਪੂਰੀ ਤਰ੍ਹਾਂ ਫੌਜ ਦੇ ਫੈਲ ਜਾਣ ਨਾਲ ਜਲੰਧਰ ‘ਚ ਤਾਂ ਮਾਹੌਲ ਸੁਖਾਵਾਂ ਹੋਣਾ ਸ਼ੁਰੂ ਹੋ ਗਿਆ ਪਰ ਬਾਹਰੀ ਇਲਾਕਿਆਂ ‘ਚ ਹੜਦੁੰਗਕਾਰੀ ਆਪਣਾ ਅਸਰ ਛੱਡ ਰਹੇ ਸੀ। ਲਾਂਬੜਾਂ, ਚੁਗਿੱਟੀ ਚੌਂਕ ਅਤੇ ਛਾਉਣੀ ਰੇਲਵੇ ਸਟੇਸ਼ਨ ਵੱਲ ਮਾਹੌਲ ‘ਆਮ ਦੀ ਤਰ੍ਹਾਂ’ ਨਹੀਂ ਸੀ। ਏਨੇ ਨੂੰ ਡੀ।ਸੀ। ਦਫਤਰ ਤੋਂ ਅਸੀਂ ‘ਕਰਫਿਊ ਪਾਸ’ ਵੀ ਬਣਾ ਲਏ ਤਾਂ ਜੋ ਸ਼ਹਿਰ ‘ਚ ਘੁੰਮਣ ਲਈ ਕੋਈ ਦਿੱਕਤ ਨਾ ਆਵੇ। ਅੰਮ੍ਰਿਤਸਰ ਰੋਡ ਅਤੇ ਲੁਧਿਆਣਾ ਰੋਡ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਸੀ। ਧਰਨਾਕਾਰੀਆਂ ਨੂੰ ਸਮਝਾਉਣ ਗਏ ਪੁਲਿਸ ਅਧਿਕਾਰੀਆਂ ਦੇ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ। ਕਈ ਮੀਡੀਆ ਵਾਲਿਆਂ ਦੀਆਂ ਕਾਰਾਂ ਅਤੇ ਕੈਮਰੇ ਵੀ ਹੜਦੁੰਗਕਾਰੀਆਂ ਨੇ ਭੰਨ ਸੁੱਟੇ। ਇਹ ਕੈਸਾ ਰੋਸ ਸੀ ਬਈ!
ਕਦੋਂ ਦੇ ਤੁਰੇ-ਫਿਰਦੇ ਸੀ ਪਰ ਟਾਇਮ ਹਾਲੇ ਇਕ ਵੀ ਨਹੀਂ ਵੱਜਿਆ ਸੀ। ਸਮਾਂ ਜਿਵੇਂ ਰੁਕ ਜਿਹਾ ਗਿਆ ਸੀ। ਸਵੇਰ ਦਾ ਕੁਝ ਖਾਧਾ ਨਹੀਂ ਸੀ। ਵੈਸੇ ਕੁਝ ਮਿਲਿਆ ਵੀ ਨਹੀਂ ਸੀ। ਸ਼ਾਸ਼ਤਰੀ ਚੌਂਕ ਨਜ਼ਦੀਕ ਇਕ ਗਲੀ ‘ਚ ਕੁਲਚਿਆ ਵਾਲੇ ਨੂੰ ਖੜ੍ਹਾ ਦੇਖਕੇ ਉੱਥੋਂ ਭੁੱਖ ਕੁਝ ਸ਼ਾਂਤ ਕੀਤੀ। ਗੱਲਾਂਬਾਤਾਂ ਦੌਰਾਨ ਪਤਾ ਚੱਲਿਆ ਕਿ ਪੀਏਪੀ ਦੀ ਕੈਂਟੀਨ ਖੁੱਲ੍ਹੀ ਏ। ਸਾਥੀ ਰਿਪੋਰਟਰਾਂ ਨਾਲ ਉੱਥੇ ਚਲੇ ਗਏ। ਬਾਹਰ ਮੁਲਾਜ਼ਮ ਹੀ ਮੁਲਾਜ਼ਮ। ਉੱਥੇ ਗਏ ਤਾਂ ਏ।ਸੀ ਹਾਲ ‘ਚ 10-12 ਜਣੇ ਅਜਿਹੇ ਬੈਠੇ ਸੀ ਜੋ ਸਫਰ ਦੌਰਾਨ ਰਾਹ ‘ਚ ‘ਫਸ’ ਗਏ ਸੀ। ਬੈਠੇ-ਬੈਠੇ ਰੌਲਾ ਸੁਣਿਆਂ ਕਿ ਚੁਗਿੱਟੀ ਚੌਂਕ ‘ਚ ਕੋਈ ‘ਹਿਲਜੁਲ’ ਹੋਈ ਏ। ਫਟਾਫਟ ਉੱਥੇ ਪੁੱਜੇ ਪਰ ਰੋਸਕਾਰੀ ਸ਼ਾਂਤ ਸੁਭਾਅ ਬੈਠੇ ਸੀ, ਜੀ.ਟੀ. ਰੋਡ ਦੇ ਵਿਚਕਾਰ ਟੈਂਟ ਲਗਾ ਕੇ। ਸਾਡੀਆਂ ਗੱਡੀਆਂ ਦੇਖਕੇ ਕੁਝ ਨੌਜਵਾਨ ਕੋਲ ਨੂੰ ਆ ਗਏ। ਉਨ੍ਹਾਂ ‘ਚੋਂ ਇਕ ਜਣੇ ਨੂੰ ਕੈਮਰੇ ਅੱਗੇ ਕੁਝ ਬੋਲਣ ਲਈ ਮਨਾ ਲਿਆ। ਵਿਚਾਰ ਸੁਣਕੇ ਤਰੇਲੀਆਂ ਆ ਗਈਆਂ। ਏਨਾ ਗੁੱਸਾ ਤੇ ਮਨਾਂ ‘ਚ ਕੁੜੱਤਣ! ਇੱਥੇ ਮੈਨੂੰ ਅਹਿਸਾਸ ਹੋਇਆ ਕਿ ਪੱਗ ਦੀ ਥਾਂ ਮੈਨੂੰ ‘ਕੈਪ’ ਲੈ ਲੈਣੀ ਚਾਹੀਦੀ ਏ! ਇਹ ਇੰਟਰਵਿਊ ਮੈਂ ਤਾਂ ਚੈੱਨਲ ਨੂੰ ਭੇਜੀ ਨਹੀਂ, ਸਾਥੀ ਰਿਪੋਰਟਰਾਂ ਨੇ ਭੇਜੀ ਜਾਂ ਨਹੀਂ, ਪਤਾ ਨਹੀਂ!
ਮੁੜ ਸ਼ਹਿਰ ‘ਚ ਆ ਗਏ। ਮਾਹੌਲ ਕਾਬੂ ਹੇਠ ਆ ਰਿਹਾ ਸੀ। 5 ਕੁ ਵਜੇ ਦਫਤਰ ਵਾਪਸ ਜਾਣ ਦੀ ਸੋਚੀ। ਡੀਜ਼ਲ ਵੀ ਪੂਰਾ-ਪੂਰਾ ਹੀ ਸੀ। ਜਿਉਂ ਹੀ ਛਾਉਣੀ ਰੇਲਵੇ ਸਟੇਸ਼ਨ ਕੋਲ ਪੁੱਜੇ ਤਾਂ ਲੋਕਾਂ ਨੇ ਹੱਥ ਦੇ ਕੇ ਖੜ੍ਹਾ ਲਿਆ। ਉਨ੍ਹਾਂ ਦੱਸਿਆ ਕਿ ਥੋੜ੍ਹਾ ਅੱਗੇ ਹੜਦੁੰਗਕਾਰੀ ਲੁਕੇ ਹੋਏ ਨੇ ਅਤੇ ਵਾਹਨਾਂ ਨੂੰ ਘੇਰਕੇ ਉਨ੍ਹਾਂ ਦੀ ਤੋੜ-ਭੰਨ ਕਰ ਰਹੇ ਨੇ। ਲੁਧਿਆਣਾ ਤੱਕ ਜੀ।ਟੀ. ਰੋਡ ‘ਤੇ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਜਲੰਧਰ ਤੋਂ ਜਗਰਾਓਂ ਹੁੰਦਿਆਂ ਲੁਧਿਆਣਾ ਨਹਿਰ ਤੋਂ ਦੋਰਾਹਾ-ਨੀਲੋਂ ਰਸਤੇ ਰਾਹੀਂ ਜਾਣ ਦੀ ਯੋਜਨਾ ਬਣਾਈ। ਰਸਤੇ ‘ਚ ਪੈਣ ਵਾਲੇ ਸ਼ਹਿਰਾਂ ਨਕੋਦਰ, ਮਲਸੀਆਂ, ਜਗਰਾਓਂ ਦੀ ਸਥਿਤੀ ਬਾਰੇ ਜਾਣਕਾਰੀ ਲੈ ਲਈ ਸੀ। ਛਾਉਣੀ ਇਲਾਕਾ ਪਾਰ ਕਰਕੇ ਜਿਉਂ ਹੀ ਸੰਸਾਰਪੁਰ ਤੋਂ ਅਗਲੇ ਪਿੰਡ ਖੇੜਾ ਪਹੁੰਚੇ, ਰਸਤਾ ਬੰਦ। ਰੋਸਕਾਰੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਅੱਗੇ ਲੰਘ ਜਾਣ ਤੋਂ ਨਾਂਹ ਕਰ ਦਿੱਤੀ। ਕੁਝ ਸਮਾਂ ਮੈਂ ਅਤੇ ਰਜਿੰਦਰ ਜੀ ਉਨ੍ਹਾਂ ਨਾਲ ਧਰਨੇ ਵਾਲੀ ਥਾਂ ‘ਤੇ ਵੀ ਬੈਠੇ। ਵਿਚਾਰਾਂ ਦੀ ਕਸ਼ਮਕਸ਼ ਵੀ ਚੱਲ ਰਹੀ ਸੀ। ਕੀ ਪਤਾ ਅਣਜਾਣ ਲੋਕਾਂ ਦਾ!
ਵਾਪਸ ਪਰਤ ਆਏ। ਪਿੰਡ ਦੇ ਬਾਹਰ ਇਕ ਮੋਟਰ ਗੈਰਜ ਖੁੱਲ੍ਹਾ ਸੀ। ਕੁਝ ਨੌਜਵਾਨ ਮੁੰਡਿਆਂ ਨੂੰ ਬੈਠਾ ਦੇਖਕੇ ਉਨ੍ਹਾਂ ਤੋਂ ਨਕੋਦਰ ਜਾਣ ਦਾ ਕੋਈ ਬਦਲਵਾਂ ਰਾਹ ਪੁੱਛਿਆ। ਗੱਲੀਂ-ਬਾਤੀਂ ਚਾਹ ਪੀਣ ਦੀ ਇੱਛਾ ਵੀ ਰਜਿੰਦਰ ਭਾਅ ਜੀ ਦੱਸ ਬੈਠੇ। ਉਨ੍ਹਾਂ ਚਾਹ ਵੀ ਪਿਲਾਈ ਅਤੇ ਹਲਕਿਆਂ-ਫੁਲਕੀਆਂ ਮਜ਼ਾਕੀਆ ਗੱਲਾਂ ਨਾਲ ਥਕਾਵਟ ਵੀ ਦੂਰ ਕਰ ਦਿੱਤੀ। ਕੋਈ ਡੇਢ ਕੁ ਘੰਟਾ ਅਸੀਂ ਉੱਥੇ ਹੀ ਬੈਠੇ ਰਹੇ। ਜਦੋਂ ਪਤਾ ਲੱਗਿਆ ਕਿ ਰਾਹ ਖੁੱਲ੍ਹ ਗਿਆ ਏ ਅਸੀਂ ਤੁਰ ਪਏ। ਜਾਣ ਲੱਗਿਆਂ ਉਨ੍ਹਾਂ ਸਾਡੇ ਲਈ ਪੰਜ ਲੀਟਰ ਡੀਜ਼ਲ ਦਾ ਬੰਦੋਬਸਤ ਵੀ ਕੀਤਾ। ਰਾਹ ‘ਚ ਮਲਸੀਆਂ ਫਿਰ ਰਸਤਾ ਬੰਦ ਸੀ ਜਿਸ ਕਰਕੇ ਪਿੰਡ ਦੇ ਵਿੱਚ ਦੀ ਹੋ ਕੇ ਅੱਗੇ ਲੰਘਣਾ ਪਿਆ। ਉਂਝ ਰਸਤਾ ਸਾਰਾ ਹੀ ਸੁੰਨ-ਮਸਾਨ ਪਿਆ ਸੀ। ਕਿਸੇ-ਕਿਸੇ ਪਿੰਡ ਸੜਕ ਕਿਨਾਰੇ ਲੋਕਾਂ ਨੂੰ ਖੜ੍ਹਾ ਦੇਖਕੇ ਕਾਰ ਪਿੱਛੇ ਹੀ ਹੌਲੀ ਕਰ ਲੈਣੀ। ਇਹ ਸੁਨਿਸ਼ਚਿਤ ਕਰਨ ‘ਤੇ ਕਿ ਇਹ ਤਾਂ ਵੈਸੇ ਹੀ ਗੱਲਾਂ ਕਰ ਰਹੇ ਨੇ ਤਾਂ ਅੱਗੇ ਵੱਧਣਾ। ਵਿਰਲਾ-ਵਿਰਲਾ ਵਾਹਨ ਹੀ ਮਿਲ ਰਿਹਾ ਸੀ। ਸਤਲੁਜ ਦਰਿਆ ਦਾ ਪੁਲ ਟੱਪ ਕੇ ਮਾਲਵਾ ਖੇਤਰ ‘ਚ ਪਹੁੰਚ ਕੇ ਕੁਝ ਰਾਹਤ ਮਿਲੀ।
ਜਗਰਾਓਂ ਸਾਢੇ ਕੁ ਨੌਂ ਵਜੇ ਪਹੁੰਚ ਕੇ ਰੋਟੀ ਖਾਧੀ। ਇੱਧਰ ਸਭ ਠੀਕ ਜਾਪ ਰਿਹਾ ਸੀ। ਸਵਾ ਕੁ ਦਸ ਵਜੇ ਉੱਥੋਂ ਚੱਲੇ। ਲੁਧਿਆਣਾ ਪੁੱਜ ਕੇ ਨਹਿਰ ਕੋਲ ਹੀ ਪੁਲਿਸ ਨੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਸਾਰਾ ਟ੍ਰੈਫਿਕ ਨਹਿਰੋ-ਨਹਿਰ ਲੰਘਾ ਰਹੇ ਸੀ। ਬਾਕੀ ਚੰਡੀਗੜ੍ਹ ਤੱਕ ਦਾ ਰਸਤਾ ਸਾਫ ਮਿਲਿਆ। ਰਾਤੀਂ ਇਕ ਵਜੇ ਆਪਣੇ ਦਫਤਰ ਦਾਰਾ ਸਟੂਡੀਓ ਪੁੱਜ ਗਏ।
ਜਿਸ ਸਮੇਂ ਮੈਂ ਇਹ ਸਾਰਾ ਬਿਰਤਾਂਤ ਲਿਖ ਰਿਹਾ ਹਾਂ ਸਥਿਤੀ ਭਾਵੇਂ ਕਾਬੂ ਹੇਠ ਹੈ ਪਰ ਤਨਾਅ ਹਾਲੇ ਵੀ ਬਰਕਰਾਰ ਏ। ਕਿਸੇ ਅਖਬਾਰ ‘ਚ ਪੜ੍ਹ ਰਿਹਾ ਹਾਂ ਕਿ ਦੋ ਦਿਨਾਂ ‘ਚ ਪੰਜਾਬ ਦੀ ਸੱਤ ਹਜ਼ਾਰ ਕਰੋੜ ਰੁਪਏ ਤੱਕ ਦੀ ਤਾਂ ਸਰਕਾਰੀ ਸੰਪਤੀ ਤਬਾਹ ਹੋ ਗਈ ਏ। ਬਾਕੀ 500 ਕਰੋੜ ਰੁਪਏ ਤੱਕ ਦਾ ਨੁਕਸਾਨ ਸਨਅਤਾਂ ਨੂੰ ਸਹਿਣਾ ਪਿਆ ਏ। ਮ੍ਰਿਤਕ, ਜਖਮੀ ਅਤੇ ਜੋ ਲੋਕ ਪ੍ਰਭਾਵਿਤ ਹੋਏ ਨੇ, ਉਹ ਵੱਖਰੇ। ਪਤਾ ਨੀ ਇਹ ਰੁੱਤ 25 ਸਾਲਾਂ ਬਾਅਦ ਪੰਜਾਬ ‘ਚ ਕਿਉਂ ਪਰਤ ਆਈ ਏ? ਰੱਬ ਖੈਰ ਕਰੀਂ! ਸਦਬੁੱਧੀ ਬਖਸ਼ੀ, ਲੋਕਾਂ ਦੀਆਂ ਭਾਵਨਾਵਾਂ ਦੇ ਵਹ੍ਹਾਂ ਨੂੰ ਕਾਬੂ 'ਚ ਰੱਖਣ ਦੀ ਚੇਤਨਾ ਬਖਸ਼ੀ। ਖਲਕਤ ਦੇ ਵਿਚਾਰਾਂ ਦੀ ਸਕਰਾਤਮਕਤਾ ਬਣਾਈ ਰੱਖੀ।
Saturday, May 23, 2009
ਚਿੱਟੀਆਂ ਰਾਤਾਂ ਕਾਲੇ ਦਿਨ
ਭਾਰਤ ‘ਚ ਘੱਟ ਤਨਖਾਹਾਂ ‘ਤੇ ਨਿਪੁੰਨ ਪੇਸ਼ੇਵਰ (ਖਾਸ ਤੌਰ ‘ਤੇ ਕਾਲ ਸੈਂਟਰਾਂ ਅਤੇ ਆਈ.ਟੀ. ਖੇਤਰ ਲਈ) ਮਿਲ ਜਾਣ ਦੇ ਸਿੱਟੇ ਵੱਜੋਂ ਵਿਦੇਸ਼ੀ ਕੰਪਨੀਆਂ ਇੱਧਰ ਕੰਮ ਕਰਵਾਉਣ ਨੂੰ ਤਰਜੀਹ ਦਿੰਦੀਆਂ ਹਨ। ਪਰ ਮਸਲਾ ਇਹ ਹੈ ਕਿ ਜਦੋਂ ਭਾਰਤ ‘ਚ ਦਿਨ ਚੜ੍ਹਿਆਂ ਹੁੰਦਾ ਹੈ, ਉੱਧਰ ਰਾਤ ਹੁੰਦੀ ਹੈ।ਕੰਮ ਉੱਧਰ ਦੇ ਹਿਸਾਬ ਨਾਲ ਦਿਨ ‘ਚ ਕਰਨਾ ਹੁੰਦਾ ਹੈ, ਇਸ ਲਈ ਭਾਰਤ ‘ਚ ਜ਼ਿਆਦਾਤਰ ਰਾਤਾਂ ਨੂੰ ਕੰਮ ਕਰਨਾ ਪੈਂਦਾ ਹੈ। ਗੱਲ ਚਾਰ ਕੁ ਸਾਲ ਪਹਿਲਾਂ ਦੀ ਹੈ। ਮੈਂ ਚੰਡੀਗੜ੍ਹ ਇੱਕ ਅਖਬਾਰ ‘ਚ ਨੌਕਰੀ ਕਰਦਾ ਸੀ ।ਹਾਲਾਂਕਿ ਅਖਬਾਰਾਂ ਦੇ ਨਿਊਜ਼ ਟੇਬਲਾਂ ‘ਤੇ ਕੰਮ ਕਰਨ ਦੀਆਂ ਸਿਫਟਾਂ ਵੀ ਦੇਰ ਰਾਤ ਤੱਕ ਚੱਲਦੀਆਂ ਹਨ ਪਰ ਸਾਰੀ ਰਾਤ ਨਹੀਂ।
ਅਸੀਂ ਤਿੰਨ ਜਣੇ ਇੱਕੋ ਕਮਰੇ ‘ਚ ਰਹਿੰਦੇ ਸੀ। ਮੇਰੇ ਬਾਕੀ ਦੋ ਸਾਥੀਆਂ ‘ਚੋਂ ਇੱਕ ਕਾਲ ਸੈਂਟਰ ‘ਚ ਨੌਕਰੀ ਕਰਦਾ ਸੀ ਅਤੇ ਦੂਸਰਾ ਕਿਸੇ ਕੰਪਿਊਟਰ ਸਾਫਟਵੇਅਰ ਕੰਪਨੀ ‘ਚ ਸੀ। ਮੈਂ ਜਦੋਂ ਰਾਤੀਂ 10 ਕੁ ਵਜੇ ਆਉਣਾ ਤਾਂ ਕਾਲ ਸੈਂਟਰ ਵਾਲਾ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਸੀ। ਮੇਰੇ ਸੌਂ ਜਾਣ ਤੋਂ ਪਹਿਲਾਂ-ਪਹਿਲਾਂ ਉਹ ਚਲਾ ਜਾਂਦਾ ਅਤੇ ਰਾਤੀਂ ਕਰੀਬ ਸਾਢੇ ਕੁ 12 ਵਜੇ ਕੰਪਿਊਟਰ ਵਾਲੇ ਨੇ ਆ ਜਾਣਾ। ਉਸਦੀ ਸਿਫਟ ਸ਼ਾਮੀਂ 4 ਤੋਂ ਰਾਤੀਂ 12 ਵਜੇ ਤੱਕ ਦੀ ਸੀ। ਸਵੇਰੇ ਜਦੋਂ 7-8 ਕੁ ਵਜੇ ਆ ਕੇ ਕਾਲ ਸੈਂਟਰ ਵਾਲੇ ਨੇ ਸੌਂ ਜਾਣਾ ਤਾਂ ਮੈਂ ਉੱਠਕੇ ਆਪਣੇ ਕੰਮੀਂ ਲੱਗ ਜਾਣਾ। ਸਵੇਰੇ 10-11 ਵਜੇ ਜਦੋਂ ਮੈਂ ਕਿਤੇ ਜਾਣ ਦੀ ਤਿਆਰੀ ਕਰਨੀ ਤਾਂ ਕੰਪਿਊਟਰ ਵਾਲੇ ਨੇ ਉੱਠ ਬਹਿਣਾ। ਕਹਿਣ ਦਾ ਭਾਵ ਅਸੀਂ ਤਿੰਨਾਂ ਨੇ ਕਦੇ ਇਕੱਠਿਆਂ ਗੱਲਾਂ ਹੀ ਨਹੀਂ ਕੀਤੀਆਂ ।
ਇਸ ਤੋਂ ਕੁਝ ਸਮਾਂ ਬਾਅਦ ਮੇਰੀ ਨੌਕਰੀ ਨੋਇਡਾ ਕਿਸੇ ਨਿਊਜ਼ ਚੈੱਨਲ ‘ਚ ਲੱਗ ਗਈ। 24 ਘੰਟੇ ਖਬਰਾਂ ਅਤੇ ਡਿਊਟੀ ਵੀ 24 ਘੰਟੇ ਦੀਆਂ ਸ਼ਿਫਟਾਂ ‘ਚ ਵੰਡੀ ਹੋਈ ਸੀ। ਜਾਂਦੇ ਹੀ ਮੇਰੀ ਸ਼ਿਫਟ ਰਾਤੀਂ 12 ਤੋਂ ਸਵੇਰੇ 8 ਵਜੇ ਦੀ ਲੱਗ ਗਈ। ਦਿਸੰਬਰ ਦਾ ਮਹੀਨਾ ਸੀ। ਜਿੰਨੀ ਮਰਜ਼ੀ ਚੁਸਤੀ ਰੱਖੋ ਰਾਤੀਂ 2 ਤੋਂ ਸਵੇਰੇ 4 ਵਜੇ ਤੱਕ ਦੇ ਸਮੇਂ ਦੌਰਾਨ ਅੱਖਾਂ ਡਿਗਦੀਆਂ ਹੀ ਡਿਗਦੀਆਂ ਹਨ। ਖੈਰ, ਆਦਤ ਪਈ ਅਤੇ ਰਾਤਾਂ ਚਿੱਟੀਆਂ ਜਾਪਣ ਲੱਗ ਪਈਆਂ। ਸਾਰੀ ਰਾਤ ਕੰਮ ਕਰਨਾ, ਦਿਨੇ ਕਮਰੇ ‘ਚ ਹਨ੍ਹੇਰਾ ਜਿਹਾ ਕਰਕੇ ਸੁੱਤੇ ਪਏ ਰਹਿਣਾ। ਨਾਲ ਦਿਆਂ ਨੂੰ ਸਖਤ ਹਿਦਾਇਤਾਂ ਸਨ ਕਿ ਜੇਕਰ ਉਹ ਦਰਵਾਜ਼ਾ ਇੱਕ ਖਾਸ ਅੰਦਾਜ਼ ‘ਚ ਖੜਕਾਉਣਗੇ ਤਾਂ ਹੀ ਖੁੱਲ੍ਹੇਗਾ, ਨਹੀਂ ਤਾਂ ਲੱਖ ਕੋਈ ਟੱਕਰਾਂ ਮਾਰੀ ਜਾਵੇ ਆਪਾਂ ਉੱਠਦੇ ਹੀ ਨਹੀਂ ਸੀ।
ਰਾਤੀਂ ਕੰਮ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਸੀ ਕਿ ਇੱਕ ਵਕਤ ਦਾ ਖਾਣਾ ਛੁੱਟ ਜਾਂਦਾ ਸੀ। ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਸੀ। ਪੰਜਾਬ ਘਰ ਦਿਆਂ ਨਾਲ ਰਾਬਤਾ ਘੱਟ ਜਾਣਾ। ਰਾਤ ਨੂੰ ਤਿਆਰ-ਸ਼ਿਆਰ ਹੋਣ ਦਾ ਮਨ ਹੀ ਨਾ ਕਰਨਾ। ਸੁਭਾਅ ਅਤੇ ਹਾਜ਼ਮੇ ‘ਚ ਗੜਬੜੀ ਹੋ ਜਾਣੀ। ਜਦੋਂ ਦੁਨੀਆਂ ਨੇ ਘੂਕ ਸੌਂ ਜਾਣਾ ਆਪਾਂ ਝੋਲਾ ਚੁੱਕ ਕੇ ਬਾਹਰ ਨਿਕਲ ਜਾਣਾ। ਚਲੋ, ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨਾ ਰਾਤ ਦੀ ਡਿਊਟੀ ਚੱਲਦੀ ਸੀ ਪਰ ਦਿੱਲੀ-ਨੋਇਡਾ ‘ਚ ਅਜਿਹੀ ਬਥੇਰੀ ਜਨਤਾ ਏ ਜਿਹੜੀ ਸਿਰਫ ਰਾਤੀਂ ਕੰਮ ਕਰਦੀ ਏ! ਨਾਸਕੋਮ ਦੀ ਇੱਕ ਰਿਪੋਰਟ ਅਨੁਸਾਰ ਐਨ.ਸੀ.ਆਰ. (ਦਿੱਲੀ, ਨੋਇਡਾ, ਗੁੜਗਾਉਂ, ਫਰੀਦਾਬਾਦ), ਬੰਗਲੂਰੂ, ਹੈਦਰਾਬਾਦ ਅਤੇ ਪੂਣੇ ‘ਚ ਬੀ.ਪੀ.ਓਜ਼ ਨਾਲ ਕੋਈ ਸੱਤ ਲੱਖ ਤੋਂ ਵੀ ਵਧੇਰੇ ਪੇਸ਼ੇਵਰ ਸਿੱਧੇ ਰੂਪ ਨਾਲ ਜੁੜੇ ਹੋਏ ਹਨ।ਅਸਿੱਧੇ ਰੂਪ ਨਾਲ ਜੁੜੇ ਲੋਕਾਂ ਅਤੇ ਅਪੁਸ਼ਟ ਰਿਪੋਰਟਾਂ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ। ਇਨ੍ਹਾਂ ‘ਚੋਂ ਅੱਧਿਆਂ ਤੋਂ ਵੱਧ ਦੀ ਸ਼ਿਫਟ ਰਾਤ ਦੀ ਹੁੰਦੀ ਹੈ। ਖੈਰ, ਨੋਇਡਾ ਕਰੀਬ ਡੇਢ ਸਾਲ ਨੌਕਰੀ ਕੀਤੀ ਅਤੇ ਇਸ ‘ਚੋਂ ਤਕਰੀਬਨ ਛੇ ਮਹੀਨੇ ਦਿਨ ਕਾਲੇ ਰਹੇ ਅਤੇ ਰਾਤਾਂ ਚਿੱਟੀਆਂ। ਪਰ ਨੌਕਰੀ ਦੌਰਾਨ ਕਦੇ ਕੋਈ ਨਖਰਾ ਨਹੀਂ ਕੀਤਾ। ਹੱਥਲੇ ਮਿਡਲ ਨੂੰ ਲਿਖਣ ਦਾ ਮੇਰਾ ਉਦੋਂ ਵਿਚਾਰ ਬਣਿਆਂ ਜਦੋਂ ਪਿਛਲੇ ਦਿਨੀਂ ਮਨੋਵਿਗਿਆਨ ਦੇ ਵਿਸ਼ੇ ‘ਤੇ ਕੋਈ ਨਿਬੰਧ ਪੜ੍ਹਦਿਆਂ ਇੱਕ ਸਤਰ ਨੇ ਖਾਸ ਧਿਆਨ ਖਿੱਚਿਆਂ। “ਜਿਹੜੇ ਵਿਅਕਤੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਦੀ ਮਾਨਸਿਕਤਾ ਆਮ ਮਨੁੱਖ ਦੇ ਮੁਕਾਬਲੇ ਗੜਬੜਾਉਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।” ਸੱਚ ਏ, ਸੋਲ੍ਹਾਂ ਆਨੇ ਸੱਚ! ਸ਼ਾਇਦ ਇਸ ਗੱਲ ਨੂੰ ਮੈਂ ਜ਼ਿਆਦਾ ਨਾ ਗੌਲਦਾ ਜੇਕਰ ਕੁਦਰਤ ਦੇ ਖਿਲਾਫ ਖੁਦ ਨਾ ਚੱਲਿਆਂ ਹੁੰਦਾ। ਇਹ ਵੀ ਕੈਸਾ ਦੌਰ ਹੈ ਕਿ ਜ਼ਿੰਦਗੀ ‘ਚ ਜਿਊਂਦੇ ਰਹਿਣ ਲਈ ਅਸੀਂ ਕੁਦਰਤ ਨਾਲ ਹੀ ਅੜਿੰਗਾ ਡਾਹੀ ਬੈਠੇ ਹਾਂ!
Friday, May 8, 2009
मौज नहीं लबनी पंजाब वरगी!
पिंडा दी जिंदगी दा अपना ही नज़ारा हुंदा ऐ। मेरे नानके अते दाद्केआ का सम्बन्ध निरोल रूप विच पिंडा नाल है। हाला के मेरा दाद्का परिवार बाद विच 'शेहरी' बन गया अते मेरी पूरी परवरिश वी शहर च ही होई पर नानके हाले वी पिंड वासी ही हन। पेंडू सबेआचार, कदरा-कीमता अते रवएता दी मैं दिलो कदर करदा हां। खास तौर ते पिंडा प्रति आदर-सत्कार हुन पहला नालो ज्यादा वध गया ऐ जदों 'मेट्रोज ' दी जिन्दगी नु ख़ुद जी के देखेअया।
किसे समय खन्ना शहर ऐवे छोटा जेहा लगना। वडे शेहरा दी जिंदगी नु 'मौज वाली' गिनना। पर जदों वडे शहरा दा माहोल देखेया ता एह ओपरा जेहा लगा। जदों डेढ़ साल दिल्ही अते नोइडा दी जिंदगी देखी ता सारे पंजाब नाल ही मोह जेहा पै गया। मेरा अपने 'पिंड' प्रति प्यार होर वी वध गया। दिल्ही अग्गे ता खन्ना शहर किसे 'पिंड' तो ज्यादा नही है।
हमेशा सोचना के तरक्की , पैसा अते मौके वढे शेहरा च वधेरे हन। एह सच वी है। पर नाल एह वी सुनेया सी के वड़ा शहर वडिया मुश्किला। सबब बनेया अते नोइडा सतिथ जी पंजाबी तो इंटरव्यू कॉल आ गई। बाद विच दफ्तर दिल्ही वी रिहा । कॉलेज दा लंगोटिया यार शोरी (मनोज ) नोइडा ही किसे कंप्यूटर कंपनी च नौकरी करदा सी। ओस्दे आसरे मैं वी ज्वाइन कर लिया ।
नोइडा मेरा रहन -सहन मेरे दफ्तर दे सारे साथेया तो वदिया सी। वधा , खुला-धुला अते हवा दार फ्लैट । पर किराया वी मोटा सी जो तनखा दा इक वडा हिस्सा हरेक महीने खीच लैंदा सी। सब तो मुश्किल भरा कम सी घर तो दफ्तर अते दफ्तर तो घर तक दा सफर। लोकल बसा (ब्लू लाइन) सवारिया नाल तुनिया पएअया हुनदिया सी। नोइडा घर तो नेहरु प्लेस स्तिथ ओखला चैनल दे दफ्तर तक डेढ़ घंटा लगदा सी। कई बार ता सारा सफर खड़े-खड़े ही करना पैंदा। उपरो ब्लू लाइन ड्राईवर दी खतरनाक ड्राइविंग। कंडक्टर दी भद्दी अते आदर रहित बोलबानी, सवारिया दा इक-इक रुपये पीछे लड़ना अते धका-मुकी हुँदै लोका नु देख के मन काहला पैना।
ओहनी दिनी मेरी नाईट शिफ्ट चल रही सी. सारी रात कम्म कर के सवेरे 8 कु वजे मैं दफ्तरों तुर पया. दफ्तर तो बस स्टैंड तक दा 15 मिनट दा पैदल रास्ता सी. स्टैंड ते जा के पता चलेया के अज ब्लू लाइन वालेया दी हड़ताल है. 12 बजे तक कोई बस ना आई. नींद दा टूटा मेरा शरीर हिचकोले खा रिहा सी. ऑटो रिक्शा वाले नु पुछेया. जमना पार (भाव नॉएडा दा इलाका) जान लई पहला ता कोई मन्ने ही ना. जेहरा मन्दा सी ओह पैसे एने कु मंग रिहा सी जिन्हा नाल पंजाब आ के मुडेया जा सकदा सी. खैर, दुपेहर 1 बजे सवारिया नाल नको-नक भरी इक 'व्हाइट लाइन' बस आई अते मेरे याद नहीं के मैं उस च किवे चडेया ते किवे घर पुजा.
बगैर कुझ खाए-पीये मैं 3 कु बजे सौ ता गया पर शाम नु 7 कु बजे दफ्तरों फिर फ़ोन आ गया के तयार हो जा कैब (दफ्तर दी कार) 9 कु बजे लैन आऊ. एहो जहे वाकेआ थोड़े-थोड़े समय बाद अक्सर वापर जायेअया करदे सन. ' घरो जाना कम उत्ते अते कम तो वापस घर परत आउणा '. दिन मुक जाना पर बस्सा दा सफ़र ही ना मुकना! दिन बाद च चड़ना हनेरा पहला पै जाना. दिना दी गिनती दा शहर दी रफ़्तार अगे कोई हिसाब ही ना रहना. घंटा-घंटा बस/कैब जाम च ही खड़ी रहनी. किते जान दा प्रोग्राम बनौना ता दो घंटे दा वकफा रख के चलना.
नॉएडा जिथे रेहन्दे सी, उस इलाके च तक़रीबन हरेक हफ्ते लुट-खो अते कूट-मार दी घटना वापर जांदी सी. वेले-कुवेले घरो निकल्देया हर व्यक्ति ही शाकी जेहा लगना. दुःख वेले वी ओही चार कु साथी अते ख़ुशी वी ओहना नाल ही मनौनी. रब-रब करदे पंजाब परते.
जे किते पिंड ना होण, शहर खास तौर ते मेट्रो शहर ता मानसिक बीमारिया दा घर ही बन जान. कई रिश्तिया दी होंद ही मुक जावे. कदरा-किमता, अप्नत अते मोह दा वजूद ही ना रहे. पैसा ता क्मायेआ जाऊ पर खरचन लई समा नहीं होना. भला अजेहे शेहरा च रह के की करना ! इस नालो ता पिंड ही चंगा ! एवे ता नी कहंदे के ' जो सुख छ्जू दे चुबारे, ओह ना बलख ना भुखारे.'