ਤੂੰ ਮੇਰੇ ਦਿਲ ਵਿਚ ਏ ਤੂੰ ਮੇਰੀਆਂ ਦੁਆਵਾਂ ਵਿਚ ਏ,
ਜੁਦਾ ਨਹੀਂ ਏ ਤੂੰ ਮੈਥੋਂ ਤੂੰ ਮੇਰਿਆਂ ਸਾਹਵਾਂ ਵਿਚ ਏ।
ਕੁਝ ਤਾਰਾਂ ਜੁੜੀਆਂ ਨੇ ਵਿਚਕਾਰ ਅਸਾਡੇ ਰੂਹਦਾਰਾਂ,
ਮੇਰੀ ਖੁਸ਼ੀ ਤਾਂ ਤੇਰੇ ਹਾਸਿਆਂ ਵਿਚ ਤੇਰੇ ਚਾਵਾਂ ਵਿਚ ਏ।
ਨਾ ਮੱਥੇ ਦੀਆਂ ਨਾ ਹੀ ਹੱਥਾਂ ਦੀਆਂ ਲਕੀਰਾਂ ਵਿਚ ਹੈ,
ਬੰਦੇ ਦੀ ਕਾਮਯਾਬੀ ਹੌਂਸਲੇ ਭਰੀਆਂ ਬਾਹਵਾਂ ਵਿਚ ਏ।
ਬੰਦ ਕਮਰਿਆਂ 'ਚ ਨਹੀਂ ਮਿਲਣੀਆਂ ਦੌਲਤਾਂ-ਸ਼ੌਹਰਤਾਂ,
ਇਹ ਤਾਂ ਹਿੰਮਤ ਤੇ ਮਿਹਨਤ ਭਰੀਆਂ ਰਾਹਵਾਂ ਵਿਚ ਏ।
ਬੰਦੇ ਨੂੰ ਬਦਲਣ ਦੀ ਤਾਕਤ ਹੁੰਦੀ ਹੈ ਬੰਦੇ ਵਿਚ ਕਿੱਥੇ,
ਜਿੰਨੀ ਕੁਝ ਹਾਦਸਿਆਂ ਤੇ ਕੁਝ ਸ਼ੋਖ ਅਦਾਵਾਂ ਵਿਚ ਏ!
ਠੀਕ ਹੈ ਕਿ ਤੂੰ ਪੜ੍ਹ-ਲਿਖ ਕੇ ਵਿਦਵਾਨ ਬਣ ਗਿਆ ਹੈ,
ਪਰ ਜ਼ਿੰਦਗੀ ਦਾ ਨਿਚੋੜ ਬਜ਼ੁਰਗਾਂ ਦੇ ਸੁਝਾਵਾਂ ਵਿਚ ਏ।
ਨਾਂ ਬਦਲਣ ਦੇ ਰੋਜ਼ ਅਖਬਾਰ 'ਚ ਇਸ਼ਤਿਹਾਰ ਛਪਦੇ ਨੇ,
ਫੇਰ ਕਿਉਂ ਆਖੇ ਦੁਨੀਆਂ ਕੀ ਰੱਖਿਆਂ ਨਾਵਾਂ ਵਿਚ ਏ!
ਤੈਨੂੰ ਕੀ ਲੱਗਦਾ ਹੈ ਕਿ ਮੈਂ ਬਹੁਤ ਘੁੰਮਦਾ-ਫਿਰਦਾ ਹਾਂ,
ਐਨ.ਪੀ. ਬਿਨਾਂ ਕੀ ਰੱਖਿਆ ਸੋਹਣੀਆਂ ਥਾਂਵਾਂ ਵਿਚ ਏ।