ਜਿਹੜੀਆਂ ਫਿਲਮਾਂ ਮਨੁੱਖੀ ਇੱਛਾਵਾਂ ਦੀ ਤ੍ਰਿਪਤੀ ਦੇ ਹਾਣ ਦੀਆਂ ਹੁੰਦੀਆਂ ਹਨ ਉਹ ਫਿਲਮਾਂ ਸਫਲਤਾ ਦੀ ਪੌੜੀ ਚੜ•ਦੀਆਂ ਹਨ। ਜਿਨ•ਾਂ ਫਿਲਮਾਂ ਵਿਚ ਕਿਸੇ ਮਹਾਨ ਨਾਇਕ ਦੀ ਕਹਾਣੀ ਨੂੰ ਪਰਦੇ 'ਤੇ ਉਤਾਰਿਆ ਜਾਂਦਾ ਹੈ ਉਹ ਫਿਲਮਾਂ ਲੋਕ ਮਨਾਂ ਵਿਚ ਘਰ ਕਰਨ ਦੀ ਵਧੇਰੇ ਕਾਬਲੀਅਤ ਰੱਖਦੀਆਂ ਹਨ। ਜੋ ਫਿਲਮਾਂ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰਦੀਆਂ ਹਨ ਉਨ•ਾਂ ਫਿਲਮਾਂ ਵਿਚ ਜ਼ਿਆਦਾ ਕਾਮਯਾਬ ਹੋਣ ਦੀ ਕੁਵੱਤ ਹੁੰਦੀ ਹੈ। ਜਿਨ•ਾਂ ਫਿਲਮਾਂ ਵਿਚ ਇਹ ਸਾਰਾ 'ਮਸਾਲਾ' ਹੋਵੇ ਉਹ ਕਾਮਯਾਬੀ ਦੇ ਨਾਲ-ਨਾਲ ਲੰਬੇ ਸਮੇਂ ਤੱਕ ਯਾਦ ਵੀ ਰਹਿੰਦੀਆਂ ਹਨ। ਫਿਲਮੀ ਦੁਨੀਆਂ ਵਿਚ ਇਸ ਸਮੇਂ ਯਥਾਰਥਵਾਦ ਵਿਸ਼ੇ ਵਾਲੀਆਂ ਫਿਲਮਾਂ ਦਾ ਬੋਲਬਾਲਾ ਹੈ। ਆਮ ਜ਼ਿੰਦਗੀ ਦੀਆਂ ਘਟਨਾਵਾਂ, ਸਧਾਰਣ ਇਨਸਾਨ, ਖਿਡਾਰੀ ਅਤੇ ਮਹਾਨ ਸ਼ਖਸੀਅਤਾਂ ਅੱਜ ਦੀਆਂ ਫਿਲਮਾਂ ਦੇ ਵਿਸ਼ੇ ਹਨ।
ਕੋਈ ਸਮਾਂ ਸੀ ਜਦੋਂ ਧਾਰਮਿਕ ਵਿਸ਼ਿਆਂ 'ਤੇ ਹਿੰਦੀ ਅਤੇ ਪੰਜਾਬੀ ਫਿਲਮਾਂ ਬਣਿਆਂ ਕਰਦੀਆਂ ਸਨ। ਮੋਕਲੇ ਰੂਪ ਵਿਚ ਦੇਖਿਆ ਜਾਵੇ ਤਾਂ ਇਸ ਤੋਂ ਬਾਅਦ ਫਿਲਮੀ ਨਾਇਕ ਨੂੰ ਇਕ 'ਅਲੌਕਿਕ ਮਨੁੱਖ' ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ ਜੋ ਲੋੜ ਪੈਣ 'ਤੇ ੨੦-੩੦ ਗੁੰਡਿਆਂ ਨੂੰ ਕੁੱਟ ਸਕਦਾ ਹੈ, ਲੋੜ ਪੈਣ 'ਤੇ ਬਹੁਤ ਸਾਰੇ ਪੈਸੇ ਕਮਾ ਸਕਦਾ ਹੈ/ਦਿਨਾਂ ਵਿਚ ਕਾਮਯਾਬ ਹੋ ਜਾਂਦਾ ਹੈ ਅਤੇ ਖੋਏ ਹੋਏ/ਕਿਡਨੈਪ ਕੀਤੇ ਕਿਸੇ ਵਿਅਕਤੀ ਨੂੰ ਕਿਤੋਂ ਵੀ ਲੱਭ ਕੇ ਲਿਆ ਸਕਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਸਿਨੇਮਾ ਵਿਚ ਵਿਸ਼ਿਆਂ ਨੂੰ ਆਮ ਜ਼ਿੰਦਗੀ ਅਤੇ ਮਨੁੱਖ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਇਕ ਚੰਗੀ ਗੱਲ ਹੈ। ਹਾਂਲਾਕਿ ਬਾਲੀਵੁੱਡ ਵਿਚ ਹਾਲੇ ਵੀ ਸਾਇੰਸ ਤੇ ਤਕਨਾਲੋਜੀ ਆਧਾਰਿਤ ਵਿਸ਼ਿਆ ਦੀ ਹਾਲੀਵੁੱਡ ਦੇ ਮੁਕਾਬਲੇ ਬਹੁਤ ਜ਼ਿਆਦਾ ਘਾਟ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਵਿਸ਼ਿਆਂ ਵਿਚ ਕਾਫੀ ਵਿਭਿੰਨਤਾ ਵੇਖਣ ਨੂੰ ਮਿਲ ਰਹੀ ਹੈ।
ਪਿਛਲੇ ਪੰਜ ਸਾਲਾਂ ਦੌਰਾਨ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ (ਪੰਜਾਬੀ ਫਿਲਮਾਂ) ਵਿਚ ਵੀ ਬਹੁਤ ਜ਼ਿਆਦਾ ਤਬਦੀਲੀ ਆਈ ਹੈ। ਪੀਪਲੀ ਲਾਈਵ, ਏ ਵੈਡਨੈਸਡੇ, ਕਾਰਤਿਕ ਕਾਲਿੰਗ ਕਾਰਤਿਕ, ਦੋ ਦੂਨੀ ਚਾਰ, ਨੋ ਵਨ ਕਿਲਡ ਜੈਸਿਕਾ, ਚੱਕ ਦੇ ਇੰਡੀਆ, ਚਲੋ ਦਿੱਲੀ, ਭੇਜਾ ਫ੍ਰਾਈ, ਪਾਨ ਸਿੰਘ ਤੋਮਰ, ਇੰਗਲਿਸ਼ ਵਿੰਗਲਿਸ਼, ਓ ਮਾਈ ਗਾਡ, ਸਪੈਸ਼ਲ ੨੬, ਭਾਗ ਮਿਲਖਾ ਭਾਗ, ਖੂਬਸੂਰਤ, ਫਿਲਮੀਸਤਾਨ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਮਰਦਾਨੀ, ਕੁਈਨ, ਉਂਗਲੀ, ਹੈਦਰ, ਮੈਰੀ ਕਾਮ ਆਦਿ ਕੁਝ ਅਜਿਹੀਆਂ ਫਿਲਮਾਂ ਹਨ ਜਿਨ•ਾਂ ਦੇ ਵਿਸ਼ੇ ਆਮ ਮਨੁੱਖ ਦੀਆਂ ਇੱਛਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ, ਕਹਾਣੀ ਵੀ ਸਧਾਰਣ ਮਨੁੱਖ ਦੀ ਹੈ ਅਤੇ ਇਨ•ਾਂ ਫਿਲਮਾਂ ਵਿਚ ਮਹਾਨ ਖਿਡਾਰੀ ਅਤੇ ਨਾਇਕ ਵੀ ਹਨ। ਇਸੇ ਕੜੀ ਵਿਚ ਹੁਣ ਪੰਜਾਬੀ ਦੀਆਂ ਫਿਲਮਾਂ ਚਾਰ ਸਾਹਿਬਜ਼ਾਦੇ ਅਤੇ ਇਹ ਜਨਮ ਤੁਮ•ਾਹੇ ਲੇਖੇ ਵੀ ਜੋੜੀਆਂ ਜਾ ਸਕਦੀਆਂ ਹਨ। ਇਹ ਸਾਰੀਆਂ ਫਿਲਮਾਂ ਪ੍ਰੇਮ ਕਹਾਣੀਆਂ ਤੇ ਕਾਮੇਡੀ ਵਾਲੇ ਵਿਸ਼ਿਆਂ ਤੋਂ 'ਹਟਵੀਆਂ' ਹਨ।
ਜਦੋਂ ਕੋਈ ਅਸਧਾਰਣ ਜਿਹੀ ਗੱਲ ਆਮ ਜ਼ਿੰਦਗੀ ਵਿਚ ਹੋ ਜਾਂਦੀ ਹੈ ਤਾਂ ਅਸੀਂ ਸੁਭਾਵਿਕ ਹੀ ਕਹਿੰਦੇ ਹਾਂ ਕਿ ਇਹ ਗੱਲ ਤਾਂ ਬੜੀ ਫਿਲਮੀ ਜਿਹੀ ਜਾਪਦੀ ਹੈ। ਕਿਸੇ ਏਟੀਐਮ ਦੀ ਅਸਧਾਰਣ ਤਰੀਕੇ ਨਾਲ ਹੋਈ ਲੁੱਟ ਵੀ ਅਖਬਾਰਾਂ ਦੀ ਸੁਰਖੀ ਵੱਜੋਂ 'ਫਿਲਮੀ ਲੁੱਟ' ਕਹਿ ਕੇ ਪੇਸ਼ ਕੀਤੀ ਜਾਂਦੀ ਹੈ। ਮਤਲਬ ਸਾਫ ਹੈ ਕਿ ਜੋ ਗੱਲ ਆਮ ਜ਼ਿੰਦਗੀ ਵਿਚ ਸਧਾਰਣ ਤਰੀਕੇ ਨਾਲ ਪੇਸ਼ ਨਹੀਂ ਹੋ ਸਕਦੀ ਉਸਨੂੰ ਫਿਲਮਾਂ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ। ਇਹੀ ਵਜ•ਾਂ ਹੈ ਕਿ ਮਨੁੱਖ ਦੀਆਂ ਬਹੁਤ ਸਾਰੀਆਂ ਇੱਛਾਵਾਂ ਜਿਨ•ਾਂ ਨੂੰ ਪੂਰਾ ਕਰਨਾ ਮੁਸ਼ਕਿਲ ਜਾਂ ਨਾਮੁਮਕਿਨ ਹੈ ਉਹ ਵੀ ਫਿਲਮੀ ਪਰਦੇ 'ਤੇ ਪੂਰੀਆਂ ਹੁੰਦੀਆਂ ਦਿਖਾਈਆਂ ਜਾਂਦੀਆਂ ਹਨ। ਮਨੁੱਖ ਦੀ ਇਸੇ ਕਾਮਨਾ ਨੂੰ ਹੁਣ ਤੱਕ ਫਿਲਮਾਂ ਵਾਲੇ 'ਕੈਸ਼' ਕਰਦੇ ਆਏ ਹਨ ਪਰ ਮੌਜੂਦਾ ਸਮੇਂ ਇਹ ਫਾਰਮੂਲਾ ਯਥਾਰਥਵਾਦ ਅੱਗੇ ਝੁਕਦਾ ਨਜ਼ਰ ਆ ਰਿਹਾ ਹੈ। ਹੁਣ ਕਿਫਾਇਤ ਵਿਚ ਬਣਨ ਵਾਲੀਆਂ ਯਥਾਰਥਵਾਦੀ ਫਿਲਮਾਂ ਅੱਗੇ 'ਫਿਲਮੀ ਕਹਾਣੀਆਂ' ਦੀ ਗਿਣਤੀ ਘੱਟ ਰਹੀ ਹੈ। ਸਾਲ 2015
ਦੌਰਾਨ ਵੀ ਐਮ.ਐਸ.ਧੋਨੀ, ਜੈ ਜਵਾਨ ਜੈ ਕਿਸਾਨ (ਲਾਲ ਬਹਾਦੁਰ ਸ਼ਾਸ਼ਤਰੀ 'ਤੇ), ਪ੍ਰਿਥੀਪਾਲ ਸਿੰਘ, ਧਰਮ ਸੰਕਟ ਮੇਂ, ਪੀਕੂ, ਬੰਬੇ ਵੈਲਵਟ, ਕੱਟੀ ਬੱਟੀ, ਹਮਾਰੀ ਅਧੂਰੀ ਕਹਾਣੀ, ਚੌਰੰਗਾ, ਕੈਲੰਡਰ ਗਰਲਜ਼, ਅਤੇ ਮਾਰਗਰੀਟਾ ਆਦਿ ਫਿਲਮਾਂ ਕੁਝ ਵੱਖਰੇ ਵਿਸ਼ਿਆਂ 'ਤੇ ਵੇਖਣ ਨੂੰ ਮਿਲਣਗੀਆਂ।
ਨਰਿੰਦਰ ਪਾਲ ਸਿੰਘ ਜਗਦਿਓ