Tuesday, March 16, 2021

ਯਾਦਾਂ ਸਰਦੂਲ ਸਿਕੰਦਰ ਦੀਆਂ-9 | SARDOOL SIKANDER | Punjabi Traveler

 
 ਦੁਨੀਆਂ `ਚ ਵੱਸਣ ਵਾਲੇ ਸਾਰੇ ਪੰਜਾਬੀਆਂ ਦੇ ਨਾਂ ਸਰਦੂਲ ਸਿਕੰਦਰ ਦੀ "ਆਖਰੀ ਅਪੀਲ"।

ਯਾਦਾਂ ਸਰਦੂਲ ਸਿਕੰਦਰ ਦੀਆਂ-8 | SARDOOL SIKANDER | Punjabi Traveler

 
 ਖੇੜੀ ਨੌਧ ਸਿੰਘ ਤੋਂ ਖੇੜੀ ਨੌਧ ਸਿੰਘ ਦਾ ਸਫਰ ਵਾਇਆ ਖੰਨਾ ਅਤੇ ਕੈਨੇਡਾ 

 ਸਰਦੂਲ ਸਿਕੰਦਰ ਦਾ ਜੀਵਨ ਸਫਰ ਖੇੜੀ ਨੌਧ ਸਿੰਘ ਤੋਂ ਸ਼ੁਰੂ ਹੋਇਆ। ਮਕਬੂਲੀਅਤ ਦੇ ਦਿਨਾਂ ਵਿਚ ਖੰਨਾ ਸ਼ਹਿਰ `ਚ ਆ ਕੇ ਘਰ ਪਾ ਲਿਆ ਅਤੇ ਫਿਰ ਖੰਨਾ ਤੋਂ ਕੈਨੇਡਾ ਜਾ ਵੱਸੇ। ਕੈਨੇਡਾ ਤੋਂ ਮੁੜ ਖੰਨਾ ਆ ਗਏ। ਉਨ੍ਹਾਂ ਦੁਨੀਆਂ ਦੇ ਉਹ ਸਾਰੇ ਮੁਲਕ ਘੁੰਮੇ ਜਿੱਥੇ-ਜਿੱਥੇ ਪੰਜਾਬੀ ਬੈਠੇ ਹਨ। ਪਰ ਆਪਣੀ ਜਨਮ ਭੂਮੀ ਖੇੜੀ ਨੌਧ ਸਿੰਘ ਅਤੇ ਕਰਮ ਭੂਮੀ ਖੰਨਾ ਨਾਲ ਉਨ੍ਹਾਂ ਦਾ ਪਿਆਰ ਅੰਤ ਤੱਕ ਬਣਿਆਂ ਰਿਹਾ। ਸਾਰੀ ਦੁਨੀਆਂ ਵੇਖ ਲੈਣ ਤੋਂ ਬਾਅਦ ਉਹ ਖੇੜੀ ਨੌਧ ਸਿੰਘ ਦੀ ਧਰਤੀ ਵਿਚ ਹੀ ਸਮਾ ਗਏ! ਖੰਨਾ `ਚ ਸ਼ਰਧਾਂਜਲੀ ਸਮਾਗਮ ਰੱਖਿਆ। ਇਹ ਸੱਚ ਹੈ ਕਿ ਜਿੱਥੇ ਬੰਦਾ ਬਚਪਨ ਤੇ ਜਵਾਨੀ ਦੇ ਦਿਨ ਗੁਜ਼ਾਰਦਾ ਹੈ ਓਸ ਜਗ੍ਹਾਂ ਨਾਲ ਮੋਹ ਅੰਤ ਤੱਕ ਬਣਿਆਂ ਰਹਿੰਦਾ ਹੈ। ਸਰਦੂਲ ਸਿਕੰਦਰ ਦਾ ਵੀ ਇਹੋ ਕਹਿਣਾ ਸੀ ! 
 -----------------------

Friday, March 5, 2021

ਯਾਦਾਂ ਸਰਦੂਲ ਸਿਕੰਦਰ ਦੀਆਂ-7 | SARDOOL SIKANDER | Punjabi Traveler

 
ਜਨਾਬ ਸਰਦੂਲ ਸਿਕੰਦਰ ਦੀਆਂ ਹਲੀਮੀ ਤੇ ਸੁਹਜ ਭਰੀਆਂ ਗੱਲਾਂ ਉਨ੍ਹਾਂ ਨੂੰ `ਦਿਲਾਂ ਦਾ ਸਿਕੰਦਰ` ਬਣਾ ਗਈਆਂ। ਉਹ ਤਨਜ਼ ਵੀ ਕੱਸਦੇ ਸਨ, ਮਜ਼ਾਕ ਵੀ ਉਡਾਉਂਦੇ ਸਨ ਅਤੇ ਦੂਜਿਆਂ ਦੀ ਰੀਸ ਲਾਹੁਣ ਵਿਚ ਵੀ ਲਾਜਵਾਬ ਸਨ। ਹਾਜ਼ਰ ਜਵਾਬੀ ਵਿਚ ਵੀ ਉਨ੍ਹਾਂ ਦਾ ਕੋਈ ਤੋੜ ਨਹੀਂ ਸੀ। ਅੱਖਾਂ `ਚੋਂ ਹੰਝੂ ਤਾਂ ਹੀ ਆਉਂਦੇ ਹਨ ਜੇ ਕਿਸੇ ਪ੍ਰਤੀ ਮੁਹੱਬਤ ਅਤੇ ਸਤਿਕਾਰ ਹੋਵੇ। ਇਕ ਦਿਲ `ਚ ਵੱਸਣ ਲਈ ਹੀ ਕਿੰਨਾ ਸਾਰਾ ਤਰੱਦਦ ਕਰਨਾ ਪੈਂਦਾ ਹੈ ਅਤੇ ਸਿਕੰਦਰ ਸਾਬ੍ਹ ਤਾਂ ਲੱਖਾਂ-ਕਰੋੜਾਂ ਦਿਲਾਂ `ਤੇ ਰਾਜ ਕਰ ਗਏ ਅਤੇ ਕਰਦੇ ਰਹਿਣਗੇ।                
   ਵੇਖੋ, ਕਿਉਂ ਜਸਬੀਰ ਗੁਣਾਚੌਰੀਆ ਜਜ਼ਬਾਤੀ ਹੋਇਆ ਅਤੇ ਕਿਉਂ ਦੇਬੀ ਮਖਸੂਸਪੁਰੀ ਆਪਣੇ ਹੰਝੂ ਨਹੀਂ ਰੋਕ ਸਕਿਆ। ਸਰਦੂਲ ਭਾਜੀ ਦੇ ਗੀਤਕਾਰਾਂ ਪ੍ਰਤੀ ਵਿਚਾਰ ਅਤੇ ਜਸਬੀਰ ਗੁਣਾਚੌਰੀਆ ਤੇ ਦੇਬੀ ਮਖਸੂਸਪੁਰੀ ਦਾ ਉਨ੍ਹਾਂ ਪ੍ਰਤੀ ਪ੍ਰਗਟਾਇਆ ਪਿਆਰ ਤੇ ਆਦਰ-ਮਾਣ ਜ਼ਰੂਰ ਵੇਖੋ ਅਤੇ ਹੋਰਨਾਂ ਤੱਕ ਵੀ ਇਹ ਵੀਡੀਓ ਪੁੱਜਦੀ ਕਰੋ। 
 ------------------

Thursday, March 4, 2021

ਯਾਦਾਂ ਸਰਦੂਲ ਸਿਕੰਦਰ ਦੀਆਂ-6 | SARDOOL SIKANDER | Punjabi Traveler

 
ਸਰਦੂਲ ਸਿਕੰਦਰ ਦੇ ਸੰਘਰਸ਼ ਦੇ ਦਿਨਾਂ ਦੀ ਗਾਥਾ ਸੁਣ ਕੇ ਤੁਸੀਂ ਜਜ਼ਬਾਤੀ ਹੋ ਜਾਵੋਗੇ। ਅਸੀਂ ਕਾਮਯਾਬੀ ਤਾਂ ਵੇਖ ਲੈਂਦੇ ਹਾਂ ਪਰ ਉਸ ਪਿੱਛੇ ਜੋ ਦੁੱਖ-ਤਕਲੀਫਾਂ ਅਤੇ ਧੱਕੇ ਸਹੇ ਹੁੰਦੇ ਹਨ ਉਹ ਉਦੋਂ ਹੀ ਪਤਾ ਲੱਗਦੇ ਹਨ ਜਦੋਂ ਕਾਮਯਾਬ ਹੋਇਆ ਵਿਅਕਤੀ ਖੁਦ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਦੱਸਦਾ ਹੈ। ਸਰਦੂਲ ਸਿਕੰਦਰ ਨੇ ਜਦੋਂ ਅਜਿਹੇ ਦਿਨਾਂ ਦੀ ਗੱਲ ਛੇੜੀ ਤਾਂ ਉਨ੍ਹਾਂ ਪ੍ਰਤੀ ਸਤਿਕਾਰ ਹੋਰ ਵੱਧ ਗਿਆ ਸੀ। ਤੁਸੀਂ ਵੀ ਸੁਣੋ/ਵੇਖੋ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਵੀਡੀਓ ਸ਼ੇਅਰ ਕਰੋ ਤਾਂ ਜੋ ਹੋਰਨਾਂ ਨੂੰ ਵੀ ਪਤਾ ਲੱਗ ਸਕੇ। 
 -------------

Wednesday, March 3, 2021

Tuesday, March 2, 2021

ਯਾਦਾਂ ਸਰਦੂਲ ਸਿਕੰਦਰ ਦੀਆਂ-4 | SARDOOL SIKANDER | Punjabi Traveler

 

 ਸਰਦੂਲ ਸਿਕੰਦਰ ਦੇ ਮਜ਼ਾਕੀਆ ਸੁਭਾਅ ਦਾ ਹਰ ਕੋਈ ਕਾਇਲ ਸੀ। ਉਨ੍ਹਾਂ ਵੱਲੋਂ ਕੀਤੀਆਂ `ਸ਼ਰਾਰਤਾਂ` ਵਿਚੋਂ ਇਕ `ਸ਼ਰਾਰਤ` ਵੇਖ/ਸੁਣ ਕੇ ਸਰਦੂਲ ਭਾਜੀ ਪ੍ਰਤੀ ਤੁਹਾਡੀ ਮੁਹੱਬਤ ਹੋਰ ਵੱਧ ਜਾਵੇਗੀ। 
 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਇਕ ਕਰੋ। 
 -----------------