Thursday, March 10, 2016

ਸਮਾਂ


ਮੇਰਾ ਉੱਠਣ ਦਾ ਸਮਾਂ ਤੇ ਤੇਰੇ ਸੌਣ ਦਾ ਸਮਾਂ, 
ਇਹ ਸਮਾਂ ਸਾਡੇ ਦੋਹਾਂ ਦੇ ਵੱਖ ਹੋਣ ਦਾ ਸਮਾਂ। 
 
ਤੇਰੇ ਦੇਸ਼ ਤੇ ਮੇਰੇ ਦੇਸ਼ ਦਾ ਹੈ ਵੱਖੋ-ਵੱਖਰਾ ਸਮਾਂ,  
ਮੇਰੇ ਸੁਪਨੇ ਟੁੱਟੇ ਤੇਰਾ ਸੁਪਨੇ ਸਜਾਉਣ ਦਾ ਸਮਾਂ। 

ਸਮਿਆਂ ਦੀ ਗੱਲ ਹੈ ਨਾ ਹੱਥ ਆਵੇ ਸਮਾਂ ਹੁਣ !  
ਕਦੇ ਹੁਸੀਨ ਸਮਾਂ ਕਦੇ ਵਕਤ ਟਪਾਉਣ ਦਾ ਸਮਾਂ।  

ਬਚਪਨ 'ਚ ਗੱਲ-ਗੱਲ 'ਤੇ ਰੁੱਸ ਜਾਂਦਾ ਹੁੰਦਾ ਸੀ, 
ਹੁਣ ਖੁੱਲ੍ਹਕੇ ਨਾ ਹੱਸਣ ਤੇ ਨਾ ਹੀ ਰੋਣ ਦਾ ਸਮਾਂ! 

ਆ ਜਾ ਕਰ ਲਈਏ ਬਹਿ ਕੇ ਦਿਲ ਦੀਆਂ ਗੱਲਾਂ, 
ਸਮਾਂ ਲੰਘੇ ਤੋਂ ਰਹਿ ਜਾਣਾ ਪਛਤਾਉਣ ਦਾ ਸਮਾਂ!   

ਦੂਰੀ ਲੱਖਾਂ ਕੋਹਾਂ ਦੀ, ਤਾਂ ਕੀ ਹੋਇਆ ਐਨ.ਪੀ?
ਕੱਢ ਲੈਣਾ ਚਾਹੀਦੈ, ਸੁੱਖ-ਦੁੱਖ ਸੁਣਾਉਣ ਦਾ ਸਮਾਂ। 

No comments: