Monday, August 15, 2016

ਇਕ ਖਿਆਲ

ਉਹ ਜਦ ਸਾਡੇ ਨਾਲ ਸੀ, 
ਬਸ ਕਮਾਲ ਸੀ ਕਮਾਲ ਸੀ! 
ਬੇਹਾਲ ਹਾਂ ਹੁਣ ਤਾਂ ਅਸੀਂ, 
ਉਂਝ ਉਦੋਂ ਵੀ ਬੇਹਾਲ ਸੀ। 
ਲੈਅ ਵਿਗੜ ਗਈ ਹੈ ਅੱਜਕੱਲ੍ਹ, 
ਉਦੋਂ ਕਿਹੜਾ ਸੁਰ-ਤਾਲ ਸੀ! 
ਜ਼ਿੰਦਗੀ ਹਿੱਲੀ ਫਿਰਦੀ ਲੋਕੋ,
ਤੇ ਉਸ ਵੇਲੇ ਵੀ ਭੂਚਾਲ ਸੀ।
ਦੋਹਾਂ ਸਮਿਆਂ 'ਚ ਫਰਕ ਬੜਾ, 
ਉਦੋਂ ਵੱਖਰਾ ਹੀ ਸਵਾਦ ਸੀ।

  ---------- 
ਦਿਲ ਦੇ ਬੂਹੇ ਖੁੱਲ੍ਹੇ ਅੱਜ ਵੀ,
ਦਿਲ ਉਦੋਂ ਵੀ ਵਿਸ਼ਾਲ ਸੀ!  
ਤੇਰੀ ਦੋਚਿੱਤੀ ਤੂੰ ਹੀ ਜਾਣੇ,  
ਮੇਰਾ ਤਾਂ ਚੰਗਾ ਖਿਆਲ ਸੀ! 
ਮੈਂ ਹੁਣ ਵੀ ਹਾਂ ਠਰੰਮੇ ਵਾਲਾ, 
ਤੈਨੂੰ ਹੀ ਕੋਈ ਕਾਹਲ ਸੀ! 
ਮਿਲ ਜਾਣੇ ਤੈਨੂੰ ਲੱਖਾਂ ਲੋਕੀਂ, 
ਛੱਡਿਆ ਜੋ ਬੰਦਾ ਬੇਮਿਸਾਲ ਸੀ!
ਤਾ-ਉਮਰ ਤੈਨੂੰ ਯਾਦ ਰਹੂੰ-
ਕਿ ਕੋਈ ਨਰਿੰਦਰ ਪਾਲ ਸੀ।


No comments:

Post a Comment