Saturday, July 4, 2015

ਬੇਨਾਮੇ ਰਿਸ਼ਤੇ

ਐਵੇਂ ਹੀ ਉਦਾਸੀ ਜਿਹੀ ਛਾ ਜਾਂਦੀ ਏ ਕਦੇ ਕਦੇ, 
ਕੁਝ ਪਲਾਂ ਦੀ ਯਾਦ ਜਦ ਆ ਜਾਂਦੀ ਏ ਕਦੇ ਕਦੇ।

ਉਂਝ ਸਾਨੂੰ ਮਿਲਿਆਂ ਤਾਂ ਇਕ ਮੁੱਦਤ ਹੋ ਗਈ ਏ, 
ਪਰ ਸੁਪਨੇ ਵਿਚ ਓਹ ਮੁਸਕਰਾ ਜਾਂਦੀ ਏ ਕਦੇ ਕਦੇ।

ਮੇਰੀ ਅੰਮੀ ਦੀ ਨਾ ਬਦਲੀ ਆਦਤ ਇਕ ਹਾਲੇ, 
ਸਭ ਸਾਹਮਣੇ ਝਿੜਕਾਂ ਪਾ ਜਾਂਦੀ ਏ ਕਦੇ ਕਦੇ। 

ਸਹੁੰ ਲੱਗੇ ਸੱਜਣਾ ਜੀ ਨਾ ਲੱਗਦਾ ਮੇਰਾ ਭੋਰਾ ਵੀ, 
ਵਿਚਕਾਰ ਸਾਡੇ ਜਦ ਚੁੱਪੀ ਛਾ ਜਾਂਦੀ ਏ ਕਦੇ ਕਦੇ। 

ਜ਼ਰ ਲਈ ਦਾ ਏ ਦੁੱਖ ਉਂਝ ਡਾਹਢੇ ਤੋਂ ਡਾਹਢਾ, 
ਗੱਲ ਛੋਟੀ ਜਿਹੀ ਪਰ ਢਾਹ ਜਾਂਦੀ ਏ ਕਦੇ ਕਦੇ। 

ਬੇਨਾਮੇ ਰਿਸ਼ਤਿਆਂ ਦਾ ਵੀ ਕਰਨਾ ਕੀ ਐਨ.ਪੀ.?
ਤੂੰ ਮੇਰਾ ਕੀ ਲੱਗਦੈ, ਸੁਣਾ ਜਾਂਦੀ ਏ ਕਦੇ ਕਦੇ।


ਇਹ ਵੀ---

ਜੇ ਤੂੰ ਬਦਲੀ ਤਾਂ ਬਦਲ ਗਏ ਹਾਲਾਤ ਅਸਾਡੇ ਵੀ, 
ਹੁਣ ਨੀਂਦ ਹੀਰੀਏ ਰਾਤਾਂ ਨੂੰ ਆ ਜਾਂਦੀ ਏ ਕਦੇ ਕਦੇ। 

ਮੈਂ ਅੱਖ ਤੇਰੀ ਵਿਚ ਅੱਖ ਪਾ ਜਦ ਵੀ ਤੱਕਿਆ ਏ,
ਫਲਸਫਾ ਇਸ਼ਕ ਹਕੀਕੀ ਦਾ ਪੜ੍ਹਾ ਜਾਂਦੀ ਏ ਕਦੇ ਕਦੇ। 

ਤੂੰ ਦੀਪ ਬਾਲ ਸਹੀ ਤਾਂ ਪਿਆਰ ਦਾ ਸੱਜਣਾਂ ਵੇ,
ਜੁਗਨੂੰ ਜਿੰਨੀ ਰੋਸ਼ਨੀ ਜ਼ਿੰਦਗੀ ਰੁਸ਼ਨਾ ਜਾਂਦੀ ਏ ਕਦੇ ਕਦੇ। 

No comments:

Post a Comment