Friday, March 5, 2021

ਯਾਦਾਂ ਸਰਦੂਲ ਸਿਕੰਦਰ ਦੀਆਂ-7 | SARDOOL SIKANDER | Punjabi Traveler

 
ਜਨਾਬ ਸਰਦੂਲ ਸਿਕੰਦਰ ਦੀਆਂ ਹਲੀਮੀ ਤੇ ਸੁਹਜ ਭਰੀਆਂ ਗੱਲਾਂ ਉਨ੍ਹਾਂ ਨੂੰ `ਦਿਲਾਂ ਦਾ ਸਿਕੰਦਰ` ਬਣਾ ਗਈਆਂ। ਉਹ ਤਨਜ਼ ਵੀ ਕੱਸਦੇ ਸਨ, ਮਜ਼ਾਕ ਵੀ ਉਡਾਉਂਦੇ ਸਨ ਅਤੇ ਦੂਜਿਆਂ ਦੀ ਰੀਸ ਲਾਹੁਣ ਵਿਚ ਵੀ ਲਾਜਵਾਬ ਸਨ। ਹਾਜ਼ਰ ਜਵਾਬੀ ਵਿਚ ਵੀ ਉਨ੍ਹਾਂ ਦਾ ਕੋਈ ਤੋੜ ਨਹੀਂ ਸੀ। ਅੱਖਾਂ `ਚੋਂ ਹੰਝੂ ਤਾਂ ਹੀ ਆਉਂਦੇ ਹਨ ਜੇ ਕਿਸੇ ਪ੍ਰਤੀ ਮੁਹੱਬਤ ਅਤੇ ਸਤਿਕਾਰ ਹੋਵੇ। ਇਕ ਦਿਲ `ਚ ਵੱਸਣ ਲਈ ਹੀ ਕਿੰਨਾ ਸਾਰਾ ਤਰੱਦਦ ਕਰਨਾ ਪੈਂਦਾ ਹੈ ਅਤੇ ਸਿਕੰਦਰ ਸਾਬ੍ਹ ਤਾਂ ਲੱਖਾਂ-ਕਰੋੜਾਂ ਦਿਲਾਂ `ਤੇ ਰਾਜ ਕਰ ਗਏ ਅਤੇ ਕਰਦੇ ਰਹਿਣਗੇ।                
   ਵੇਖੋ, ਕਿਉਂ ਜਸਬੀਰ ਗੁਣਾਚੌਰੀਆ ਜਜ਼ਬਾਤੀ ਹੋਇਆ ਅਤੇ ਕਿਉਂ ਦੇਬੀ ਮਖਸੂਸਪੁਰੀ ਆਪਣੇ ਹੰਝੂ ਨਹੀਂ ਰੋਕ ਸਕਿਆ। ਸਰਦੂਲ ਭਾਜੀ ਦੇ ਗੀਤਕਾਰਾਂ ਪ੍ਰਤੀ ਵਿਚਾਰ ਅਤੇ ਜਸਬੀਰ ਗੁਣਾਚੌਰੀਆ ਤੇ ਦੇਬੀ ਮਖਸੂਸਪੁਰੀ ਦਾ ਉਨ੍ਹਾਂ ਪ੍ਰਤੀ ਪ੍ਰਗਟਾਇਆ ਪਿਆਰ ਤੇ ਆਦਰ-ਮਾਣ ਜ਼ਰੂਰ ਵੇਖੋ ਅਤੇ ਹੋਰਨਾਂ ਤੱਕ ਵੀ ਇਹ ਵੀਡੀਓ ਪੁੱਜਦੀ ਕਰੋ। 
 ------------------

No comments:

Post a Comment