Saturday, October 3, 2015

ਬੇ-ਸਮਝੀ ਤੇ ਬੇ-ਪ੍ਰਵਾਹੀ

ਨਾ ਚੁਸਤ ਚਲਾਕੀ ਹਿੱਸੇ ਆਈ, 
ਮਿਲੀ ਬੇ-ਸਮਝੀ ਤੇ ਬੇ-ਪ੍ਰਵਾਹੀ। 


ਕਾਰਾਂ-ਕੂੰਰਾਂ ਓਦੋਂ ਕਿੱਥੇ ਸੀ!
ਆਪਾਂ ਬੱਸਾਂ ਵਿਚ ਹੀ ਦੁਨੀਆਂ ਗਾਹੀ। 


ਨਾ ਵਾਧੂ-ਘਾਟੂੰ ਅੱਖਾਂ ਲਾਈਆਂ, 
ਅੱਖ ਦੀ ਸ਼ਰਮ ਵੀ ਕਦੇ ਨਾ ਲਾਹੀ। 


ਅੱਪੜ ਜਾਵਾਂਗਾ ਤੇਰੇ ਤੱਕ ਵੀ, 

ਤੂੰ ਹੀ ਏ ਮੰਜ਼ਿਲ ਮੈਂ ਤੇਰਾ ਰਾਹੀ।
 
ਸਾਡਾ ਸਾਥ ਏ ਰੂਹਦਾਰੀ ਵਾਲਾ, 
ਹਲਕਾ ਨਾ ਜਾਣੀ ਪਿਆਰ ਵੇ ਮਾਹੀ!


ਨਹੀਂ ਪੀਂਦਾ ਬਸ ਨਹੀਂ ਪੀਂਦਾ ਹਾਂ, 
ਉਂਝ ਏਡੀ ਵੀ ਨਹੀਂ ਕੋਈ ਮਨਾਹੀ। 


ਆਰਾਮ ਨਾਲ ਬਹਿਕੇ ਕਹਿ ਦਿਲ ਦੀ, 
ਐਵੇਂ ਕਿਉਂ ਹੋਇਐ ਸਾਹੋ-ਸਾਹੀਂ? 

No comments:

Post a Comment