Wednesday, September 16, 2015

ਰੂਹਦਾਰੀਆਂ



ਤੇਰੇ ਨਾਲ, 
ਕੁਝ ਰੂਹਦਾਰੀਆਂ, 
ਕੁਝ ਗਿਲੇ-ਸ਼ਿਕਵੇ, 
ਅੰਤਾਂ ਦਾ ਏ ਮੋਹ, 
ਤੇਰੀਆਂ ਤੂੰ ਜਾਣੇ, 
ਸਾਡੇ ਦਿਲ ਵਿਚ ਜੋ, 
ਅਸਾਂ ਦੱਸ ਦਿੱਤਾ ਓਹ। 

ਤੇਰੀਆਂ ਗੱਲਾਂ,
ਤੇਰੇ ਈ ਵਾਂਗੂੰ,
ਸ਼ਹਿਦ ਜਿਹੀਆਂ ਨੇ, 
ਮਿੱਠੇ ਸ਼ੱਕਰ ਪਾਰੇ, 
ਗੱਲ ਸੁਣਾਂ, ਮੈਂ ਭਰਾਂਗਾ-
ਦਿਨ-ਰਾਤੀਂ ਬਹਿਕੇ, 
ਸਾਰੀ ਉਮਰ ਹੁੰਗਾਰੇ। 

ਇਕ ਗਲਵੱਕੜੀ, 
ਇਕ ਤੂੰ ਇਕ ਮੈਂ, 
ਫਰਕ ਹੈ ਕਿਹੜਾ? 
ਤੇਰੀ ਹਾਂ ਮੇਰੀ ਹਾਂ ਹੈ, 
ਸਾਡਾ ਵੰਡਿਆਂ ਕੁਝ ਨਾ, 
ਤੂੰ ਤੇ ਮੈਂ, 
ਗੱਲ ਇਕ ਹੀ ਤਾਂ ਹੈ! 

ਤੇਰੇ ਬਿਨ, 
ਕਾਹਦੇ ਖੁਸ਼ੀਆਂ-ਖੇੜੇ, 
ਕਾਹਦਾ ਹਾਸਾ-ਠੱਠਾ, 
ਸੁੱਖ ਸਭ ਤੇਰੇ ਨਾਲ, 
ਨੀ ਕਮਲੀਏ ਝੱਲੀਏ, 
ਗੱਲ ਸਮਝ ਜਾਇਆ ਕਰ, 
ਮੈਂ ਕਿਹੜਾ ਪਾਏ ਸਵਾਲ?

1 comment:

  1. ਰੂਹਦਾਰੀਆਂ, ਕਿਤੇ ਨਾ ਕੋਈ ਬੂਹਾ, ਨਾ ਹੀ ਬਾਰੀਆਂ। ਦਿਲ ਨਾਲ ਦਿਲ ਦੇ ਤਾਰ ਜੁੜੇ, ਕਿਤੇ ਨਾ ਚੋਰਮੋਰੀਆਂ। ਫਰਸ਼ਾਂ ਤੋਂ ਅਰਸ਼ਾਂ ਤੱਕ ਮਾਰਦੀਆਂ ਨੇ ਉਡਾਰੀਆਂ, ਤਾਂ ਹੀ ਤਾਂ ਸਮਝ ਆਉਂਦੀਆਂ ਨੇ ਆਪਣਿਆਂ ਨੂੰ ਰੂਹਦਾਰੀਆਂ।
    ਬਹੁਤ ਖੂਬ-।-।-।

    ReplyDelete