Thursday, April 17, 2014

ਗੀਤ

1. ਰੱਬਾ ਸਾਡਾ ਵੀ ਲਵਾ ਦੇਂ ਜੇ ਤੁੱਕਾ, ਦੱਸ ਤੇਰਾ ਕੀ ਘਸ ਜੂੰ,
ਰੋਟੀ ਰੱਜਵੀਂ ਜੇ ਖਾ ਲਊਗਾ ਭੁੱਖਾ, ਦੱਸ ਤੇਰਾ ਕੀ ਘਸ ਜੂੰ।

2. ਤੂੰ ਕਿੰਨੇ ਹੀ ਲੱਲੀ-ਛੱਲੀ ਅੰਬਰਾਂ 'ਤੇ ਚਾੜ੍ਹੇ ਹੋਏ ਨੇ,
ਅਸਾਂ ਨੇ ਕੀ ਦੱਸ ਤੇਰੇ ਮਾਂਹ ਮਾਰੇ ਹੋਏ ਨੇ,
ਸਾਡੀ ਵਾਰੀ ਨਾ ਵਤੀਰਾ ਰੱਖ ਰੁੱਖਾ, ਦੱਸ ਤੇਰਾ ਕੀ ਘਸ ਜੂੰ,

3. ਮਿਹਨਤਾਂ ਵਾਲੇ ਤਾਂ ਰਹਿੰਦੇ ਤੱਕਦੇ ਤਰੱਕੀਆਂ,
ਹੋਰ ਹੀ ਉਡਾਉਂਦੇ ਕਾਮਯਾਬੀ ਦੀਆਂ ਫੱਕੀਆਂ,
ਸਾਡੇ ਭਾਗਾਂ ਨੂੰ ਵੀ ਲਾ ਦੇ ਧੱਕਾ-ਧੁੱਕਾ, ਦੱਸ ਤੇਰਾ ਕੀ ਘਸ ਜੂੰ,

4. ਭਰ ਜਾਉਗੀ ਜੇਬ ਜਦ ਬਣ 'ਜੂੰ ਨਿਮਾਣਾ ਮੈਂ,
ਔਡੀ ਵਿਚ ਬਹਿ ਕੇ ਪਾ ਲਊ ਦੇਸੀ ਜਿਹਾ ਬਾਣਾ ਮੈਂ,
ਨਾ ਮਾਰੂ ਫੁਕਰੀ ਨਾ ਫੂੰ-ਫਾਂ ਹੀ ਉੱਕਾ, ਦੱਸ ਤੇਰਾ ਕੀ ਘਸ ਜੂੰ,

5. ਅਸਲ ਕਹਾਣੀ ਤੈਨੂੰ ਦੱਸਦਾ ਹਾਂ ਕੀ ਏ,
ਕਈ ਕੁੱਤਿਆਂ ਕੰਮਾਂ 'ਚ ਮੇਰਾ ਲੱਗਦਾ ਨਾ ਜੀਅ ਏ,
ਸਾਡਾ ਵੀ ਚੱਲਦਾ ਕਰਦੇ ਪਾਣੀ-ਹੁੱਕਾ, ਦੱਸ ਤੇਰਾ ਕੀ ਘਸ ਜੂੰ,
ਰੱਬਾ ਸਾਡਾ ਵੀ ਲਵਾ ਦੇਂ ਜੇ ਤੁੱਕਾ, ਦੱਸ ਤੇਰਾ ਕੀ ਘਸ ਜੂੰ।

copyright @ NP—2-4-14

No comments:

Post a Comment