Sunday, June 3, 2012

ਜੱਲਾਦ (Jallad)



ਗੱਲੀਂਬਾਤੀ ਉਸ ਨੇ ਭਰਮਾ ਲਿਆ ਸੀ, 
ਐਵੇਂ ਹੀ ਅਸੀਂ ਤਾਂ ਪੰਗਾ ਪਾ ਲਿਆ ਸੀ। 

ਕਦੋਂ ਹੱਥ ਆਈਆਂ ਨੇ ਮ੍ਰਿਗਤ੍ਰਿਸ਼ਨਾਵਾਂ?
ਆਪਾਂ ਤਾਂ ਮੱਲੋਂ-ਮੱਲੀਂ ਘੋੜਾ ਭਜਾ ਲਿਆ ਸੀ। 

ਕੀ ਸਮਝਾਉਂਦਾ ਕਿਉਂ ਪੀਲਾ ਚਿਹਰਾ ਏ, 
ਫਿਕਰਾਂ ਨੇ ਵੱਢ ਕੇ ਜਿੰਦ ਨੂੰ ਖਾ ਲਿਆ ਸੀ। 

ਨਾ ਪੁੱਤ ਨਾਲ ਨਾ ਦੇਹ ਹੁਣ ਸਾਥ ਦੇਵੇ, 
ਉਂਝ ਪੈਸਾ ਉਸ ਨੇ ਬਹੁਤ ਕਮਾ ਲਿਆ ਸੀ। 

ਕੀ ਫੁੱਲ ਖਿੜਦਾ ਜੜ੍ਹ ਹੀ ਜਦ ਸੁੱਕ ਗਈ, 
ਸਿੰਜਣ ਵੇਲੇ ਪਾਣੀ 'ਚ ਜ਼ਹਿਰ ਮਿਲਾ ਲਿਆ ਸੀ। 

ਘੁੱਟ ਲਈ ਉਦਾਸੀ ਉਹਨੇ ਦਿਲ ਵਿਚ ਹੀ, 
ਸੁਰਖੀ-ਕਰੀਮਾਂ ਨਾਲ ਚਿਹਰਾ ਚਮਕਾ ਲਿਆ ਸੀ। 

ਆਖਰੀ ਇੱਛਾ ਪੁੱਛੀ ਜਦੋਂ ਜੱਲਾਦ ਨੇ ਸੀ, 
ਮਿਲਣ ਲਈ ਮਹਿਬੂਬ ਦਾ ਉਹਨੇ ਨਾਂ ਲਿਆ ਸੀ। 


- ਨਰਿੰਦਰ ਪਾਲ ਸਿੰਘ ਜਗਦਿਓ 

No comments:

Post a Comment