Wednesday, March 21, 2012

ਮੈਂ ਭਗਤ ਸਿੰਘ ਨਹੀਂ (main bhagat singh nahi)

ਮੈਂ ਭਗਤ ਸਿੰਘ ਨਹੀਂ,
ਨਾ ਹੀ ਹਾਂ ਕੋਈ ਕ੍ਰਾਂਤੀਕਾਰੀ।
ਜੇ ਸੋਚ ਲਿਆ ਕੁਝ ਵੱਖਰਾ ਕਰਨਾ,
ਆਜ਼ਾਦ ਫਿਜ਼ਾ ਵਿਚ ਫਿਰਨਾ-ਤੁਰਨਾ,
ਗਲਤੀ ਤਾਂ ਨਹੀਂ ਕੀਤੀ ਕੋਈ?
ਬੰਧਨ 'ਚ ਰਹਿਣਾ ਮਨਜ਼ੂਰ ਨਹੀਂ,
ਆਜ਼ਾਦੀ ਮਾਨਣਾ ਕੋਈ ਕਸੂਰ ਨਹੀਂ!
ਸੋਚ ਉਡਾਰੀਆਂ ਮਾਰਦੀ ਫਿਰੇ,
ਰੂਹ ਖੁਸ਼ ਤਾਂ ਜ਼ਿੰਦਗੀ ਰੰਗੀਨ,
ਫਿਰ ਕਿਉਂ ਰਹੇ ਮਸੋਸਿਆ ਕੋਈ,
ਪੈਸਾ ਹੀ ਤਾਂ ਸਭ ਕੁਝ ਨਹੀਂ?
ਮੈਂ ਹਵਾ ਹਾਂ,
ਜਿਸਨੂੰ ਨਾ ਕੋਈ ਬੰਨ੍ਹ ਸਕੇ-
ਤੇ ਨਾ ਹੀ ਕੋਈ ਰੋਕ ਸਕੇ।
ਵਹਿੰਦਾ ਰਹਾਂਗਾ ਜਿੱਥੇ ਜੀਅ ਕਰੇਗਾ,
ਸਾਲਾਂ ਨੂੰ ਗਿਣਕੇ ਨਹੀਂ ਗੁਜ਼ਾਰਾਗਾ-
ਇਹ ਜ਼ਿੰਦਗੀ।
ਬਸ, ਰਹੇ ਬੁੱਲ੍ਹਾਂ 'ਤੇ ਮੁਸਕਾਨ ਪਿਆਰੀ,
ਮੈਂ ਭਗਤ ਸਿੰਘ ਨਹੀਂ,
ਨਾ ਹੀ ਹਾਂ ਕੋਈ ਕ੍ਰਾਂਤੀਕਾਰੀ,
ਮੈਂ ਹਵਾ ਹਾਂ,
ਵਹਿੰਦਾ ਰਹਾਂਗਾ ਜਿੱਥੇ ਜੀਅ ਕਰੇਗਾ।

- ਨਰਿੰਦਰ ਪਾਲ ਸਿੰਘ ਜਗਦਿਓ

No comments:

Post a Comment