Thursday, August 11, 2011

ਸੁਪਨਾ (supna)


ਸਾਰੀ ਰਾਤ ਤੇਰਾ ਸੁਪਨਾ ਆਇਆ,
ਪੂਰਾ ਦਿਨ ਆਪਾਂ ‘ਕੱਠਿਆਂ ਬਿਤਾਇਆ।

ਗੁਲਾਬੀ ਰੰਗ ਹੀ ਗੱਲ੍ਹਾਂ ‘ਤੇ ਸੀ,
ਗੁਲਾਬੀ ਹੀ ਤੈਂ ਸੂਟ ਸੀ ਪਾਇਆ।

ਗਿਲੇ-ਸ਼ਿਕਵੇ ਵੀ ਕੀਤੇ ਦੋਹਾਂ ਨੇ,
ਮੋਹ ਦੇ ਨਾਲ ਤੈਂ ਗਲੇ ਵੀ ਲਾਇਆ।

ਧੁੰਦਲਾ ਜਿਹਾ ‘ਨੰਨਾ’ ਗੁੱਟ ‘ਤੇ ਦਿੱਸਿਆ,
ਤੂੰ ਨਾਂ ਮੇਰਾ ਕਦੋਂ ਖੁਣਵਾਇਆਂ?

ਪੁੱਛਣ ‘ਤੇ ਇਹ ਕਿਉਂ ਨੀ ਦੱਸਿਆ,
ਹੰਝੂ ਅੱਖ ‘ਚ ਕਿਉਂ ਭਰ ਆਇਆ?

ਜੋ ਵੀ ਲਿਖਿਆ ਸਭ ਤੇਰੇ ਲਈ ਹੀ,
ਤੂੰ ਪੜ੍ਹਿਆਂ ਕਦੇ ਜਾਂ ਤੈਨੂੰ ਕਿਸੇ ਸੁਣਾਇਆਂ?

ਸੱਤ-ਅੱਠ ਸਾਲਾਂ ਬਾਅਦ ਮਿਲੇ ਹਾਂ,
ਸੁਣਿਆਂ ਤੂੰ ਵੀ ਵਿਆਹ ਕਰਵਾਇਆ !

ਸਿੱਖ ਹੋਇਆਂ ਨਾ ਗੁਰ-ਪ੍ਰੀਤਾਂ ਵਾਲਾ,
ਉਂਝ ਐਨ.ਪੀ. ਬਹੁਤ ਪੜ੍ਹਿਆਂ ਪੜ੍ਹਾਇਆ।

ਕਿੰਨੀ ਛੋਟੀ ਲੱਗੀ ਰਾਤ ਇਹ ਮੈਨੂੰ,
ਸੁਬਹਾ ਅੰਮੀ ਨੇ ਜਦ ਆਣ ਜਗਾਇਆ।

ਸੁਪਨੇ ਵਿਚ ਹੀ ਮਿਲਦੀ ਰਿਹਾਂ ਕਰ,
ਮੈਂ ਭਾਗਾਂ ‘ਚ ਤੈਨੂੰ ਨਹੀਂ ਲਿਖਵਾਇਆ।

---ਨਰਿੰਦਰ ਪਾਲ ਸਿੰਘ ਜਗਦਿਓ---

1 comment:

  1. awesome poem. nice dream for survival...

    ReplyDelete