ਲਿਆਕਤ ਹੀ ਨਾ ਹੋਵੇ ਜੇ ਇਨਸਾਨ ਵਿਚ-
ਤਾਂ ਬਾਹਰੋਂ ਜਿਸਮ ਸਜਾਉਣ ਦਾ ਕੀ ਫਾਇਦਾ।
ਸੌ ਵਾਰ ਕਹੇ ‘ਤੇ ਹੁੰਗਾਰਾ ਇਕ ਵੀ ਨਾ ਮਿਲੇ,
ਉਸ ਸੱਜਣ ਨੂੰ ਅੱਗੇ ਹੋ ਕੇ ਬੁਲਾਉਣ ਦਾ ਕੀ ਫਾਇਦਾ।
ਪਹਿਲਾਂ ਮਾਰ ਸੁੱਟਣਾ, ਫਿਰ ਮਾਸੂਮ ਬਣ ਕੇ,
ਭੋਲੀਆਂ ਜਿਹੀਆਂ ਨਜ਼ਰਾਂ ਝੁਕਾਉਣ ਦਾ ਕੀ ਫਾਇਦਾ।
ਪਲ-ਦੋ ਪਲ ‘ਚ ਤਾਂ ਕੋਈ ਪਰਖ ਨਹੀਂ ਹੁੰਦਾ,
ਐਵੇਂ ਅਣਜਾਣ ਬਾਰੇ ਅੰਦਾਜ਼ੇ ਲਗਾਉਣ ਦਾ ਕੀ ਫਾਇਦਾ।
ਜਿਹਦੇ ਲਈ ਲਿਖਿਆਂ ਉਹਨੇ ਕਦੇ ਨਹੀਂ ਪੜ੍ਹਨਾ,
ਐਵੇਂ ਇਹ ਨਜ਼ਮਾਂ-ਗਜ਼ਲਾਂ ਬਣਾਉਣ ਦਾ ਕੀ ਫਾਇਦਾ?
ਸਾਡੀ ਚੁੱਪ ਨੂੰ ਚੁੱਪ ਹੀ ਰਹਿਣ ਦੇ ਓ ਸੱਜਣਾਂ,
ਰਿਸ਼ਤੇ ਟੁੱਟ ਜਾਣਗੇ, ਚੁੱਪ ਨੂੰ ਤੜਾਉਣ ਦਾ ਕੀ ਫਾਇਦਾ।
ਕੁਆਰਾ ਵੀ ਝੂਰੇ ਤੇ ਵਿਆਹਿਆਂ ਵੀ ਕੱਢੇ ਗਾਲ੍ਹਾਂ,
ਫਿਰ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦਾ ਕੀ ਫਾਇਦਾ!
ਨਰਿੰਦਰ ਪਾਲ ਸਿੰਘ ਜਗਦਿਓ